ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੋਤਨਾ ਦੇ 17 ਖਿਡਾਰੀਆਂ ਦੀ ਸੂਬਾਈ ਹਾਕੀ ਮੁਕਾਬਲਿਆਂ ਲਈ ਚੋਣ

07:47 AM Oct 04, 2024 IST
ਸੂਬਾਈ ਹਾਕੀ ਮੁਕਾਬਲਿਆਂ ਲਈ ਚੁਣੀਆਂ ਗਈਆਂ ਭੋਤਨਾ ਦੀਆਂ ਖਿਡਾਰਨਾਂ।

ਲਖਵੀਰ ਸਿੰਘ ਚੀਮਾ
ਟੱਲੇਵਾਲ­, 3 ਅਕਤੂਬਰ
ਪਿੰਡ ਭੋਤਨਾ ਵਾਸੀਆਂ ਵੱਲੋਂ ਕੌਮੀ ਖੇਡ ਹਾਕੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈ ਰਿਹਾ ਹੈ। ਪਿੰਡ ਦੇ 17 ਖਿਡਾਰੀਆਂ ਦੀ ਚੋਣ ਸੂਬਾ ਪੱਧਰੀ ਹਾਕੀ ਮੁਕਾਬਲਿਆਂ ਲਈ ਹੋਈ ਹੈ। ਸੂਬਾ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪਿੰਡ ਦੇ 11 ਲੜਕੇ ਅਤੇ 6 ਲੜਕੀਆਂ ਚੋਣ ਹੋਈ ਹੈ। ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ ਵਿੱਚ ਭੋਤਨਾ ਦੇ ਮੁੰਡਿਆਂ ਦੀ ਅੰਡਰ-14 ਟੀਮ ਪਹਿਲੇ ਅਤੇ ਅੰਡਰ-17 ਟੀਮ ਦੂਜੇ ਨੰਬਰ ’ਤੇ ਰਹੀ ਸੀ ਜਦਕਿ ਲੜਕੀਆਂ ਦੀ ਅੰਡਰ-17 ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ। ਹੁਣ ਭੋਤਨਾ ਦੇ ਕੁਝ ਖਿਡਾਰੀ ਬਰਨਾਲਾ ਜ਼ਿਲ੍ਹੇ ਵੱਲੋਂ ਰਜਿੰਦਰਾ ਕਾਲਜ ਬਠਿੰਡਾ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਅੱਗੇ ਖੇਡਣਗੇ। ਅੰਡਰ-14 ਲੜਕੇ ਵਿੱਚ ਸੁਖਦੀਪ, ਹਰਜੀਤਾ, ਅਲੀ, ਜਸ਼ਨ, ਗੁਲਾਬ ਅਤੇ ਲੱਭੂ­, ਜਦਕਿ ਅੰਡਰ -17 ਵਿੱਚ ਪੰਜ ਖਿਡਾਰੀ ਆਕਾਸ਼, ਲਵ, ਤਾਲਬ, ਸੁਖਦਰਸ਼ਨ ਅਤੇ ਹਰਜਿੰਦਰ ਚੁਣੇ ਗਏ ਹਨ। ਇਸੇ ਤਰ੍ਹਾਂ ਅੰਡਰ -17 ਕੁੜੀਆਂ ਵਿੱਚ ਛੇ ਖਿਡਾਰਨਾਂ ਗੁਰਲੀਨ, ਸੁਖਪ੍ਰੀਤ, ਖੁਸ਼ਪ੍ਰੀਤ, ਜੋਤੀ, ਸੁਮਨ ਅਤੇ ਨਵੂ ਦੀ ਚੋਣ ਹੋਈ ਹੈ।

Advertisement

ਪਿੰਡ ਵਾਸੀਆਂ ਲਈ ਮਾਣ ਵਾਲੀ ਗੱਲ: ਜਸਪਾਲ ਸਿੰਘ

ਖੇਡ ਗਰਾਊਂਡ ਭੋਤਨਾ ਦੇ ਪ੍ਰਬੰਧਕ ਜਸਪਾਲ ਸਿੰਘ ਅਤੇ ਅਧਿਆਪਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੂਰੇ ਪਿੰਡ ਵਾਸੀਆਂ ਲਈ ਖਿਡਾਰੀਆਂ ਦੀ ਪ੍ਰਾਪਤੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਹਾਕੀ ਦਾ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ­, ਜਿੱਥੇ ਰੋਜ਼ਾਨਾ 70 ਕਰੀਬ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ। ਖਿਡਾਰੀਆਂ ਨੂੰ ਡਾਈਟ, ਵਗੈਰਾ­ ਖੇਡ ਕਿੱਟ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸ ਸਦਕਾ ਇਹ ਚੰਗੇ ਨਤੀਜੇ ਮਿਲ ਰਹੇ ਹਨ। ਉਨ੍ਹਾਂ ਖਿਡਾਰੀਆਂ ਤੋਂ ਸੂਬਾ ਪੱਧਰ ’ਤੇ ਜਿੱਤ ਦਾ ਆਸ ਜਤਾਈ।

Advertisement
Advertisement