ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਵੜੀਆਂ ਨਾਲ ਹਾਦਸੇ ਮਗਰੋਂ ਦਿੱਲੀ-ਮੇਰਠ ਐਕਸਪ੍ਰੈਸਵੇਅ ’ਤੇ ਸੁਰੱਖਿਆ ਵਧਾਈ

07:23 AM Jul 29, 2024 IST

ਗਾਜ਼ੀਆਬਾਦ, 28 ਜੁਲਾਈ
ਦਿੱਲੀ-ਮੇਰਠ ਐਕਸਪ੍ਰੈੱਸਵੇਅ ’ਤੇ ਕੁਝ ਕਾਂਵੜੀਆਂ ਨੂੰ ਇਕ ਕਾਰ ਵੱਲੋਂ ਕਥਿਤ ਤੌਰ ’ਤੇ ਟੱਕਰ ਮਾਰੇ ਜਾਣ ਤੋਂ ਇੱਕ ਦਿਨ ਬਾਅਦ ਪੁਲੀਸ ਨੇ ਇਸ ਰਸਤੇ ’ਤੇ ਟਰੈਫਿਕ ਰੋਕਾਂ ਲਗਾਉਂਦਿਆਂ ਸੁਰੱਖਿਆ ਵਧਾ ਦਿੱਤੀ ਹੈ। ਪੁਲੀਸ ਕਮਿਸ਼ਨਰ ਅਜੈ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮੋਦੀਨਗਰ ਦੇ ਕਾਦਰਾਬਾਦ ਪਿੰਡ ਤੋਂ ਗਾਜ਼ੀਆਬਾਦ ਜ਼ਿਲ੍ਹੇ ਦੇ ਹਰ ਐਂਟਰੀ ਪੁਆਇੰਟ ਤੋਂ ਮੇਰਠ ਰੋਡ ਟ੍ਰਾਈਸੈਕਸ਼ਨ, ਮੋਹਨ ਨਗਰ, ਲੋਨੀ ਰੋਡ, ਲਿੰਕ ਰੋਡ, ਯੂਪੀ-ਦਿੱਲੀ ਬਾਰਡਰ ਤੋਂ ਦਿਲਸ਼ਾਦ ਬਾਗ ਤੱਕ ਵਾਹਨਾਂ ਦੇ ਦਾਖ਼ਲੇ ਰੋਕਣ ਲਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਟਰੈਫਿਕ ਪਲਾਨ ਨੂੰ ਯਕੀਨੀ ਬਣਾਉਣ ਲਈ ਸਿਵਲ ਅਤੇ ਟਰੈਫਿਕ ਪੁਲੀਸ ਵੱਲੋਂ ਵਾਧੂ ਚੌਕਸੀ ਰੱਖੀ ਜਾਵੇਗੀ। ਕਾਂਵੜੀਆਂ ਨੇ ਕਾਰ ਦੇ ਡਰਾਈਵਰ ਦੀ ਕੁੱਟਮਾਰ ਵੀ ਕੀਤੀ ਸੀ। -ਪੀਟੀਆਈ

Advertisement

ਹਾਦਸੇ ’ਚ ਕਾਂਵੜੀਆ ਹਲਾਕ

ਹਰਿਆਣਾ: ਇੱਕ ਕੈਂਟਰ ਟਰੱਕ ਦੇ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਇੱਕ ਕਾਂਵੜੀਏ ਦੀ ਮੌਤ ਹੋ ਗਈ ਜਦ ਕਿ 13 ਹੋਰ ਝੁਲਸ ਗਏ ਹਨ। ਪੁਲੀਸ ਨੇ ਦੱਸਿਆ ਕਿ ਸਾਰੇ ਕਾਂਵੜੀਏ (ਸ਼ਿਵ ਭਗਤ) ਗੰਗਾ ਨਦੀ ਤੋਂ ਜਲ ਇਕੱਤਰ ਕਰਨ ਲਈ ਉੱਤਰਾਖੰਡ ਦੇ ਹਰਿਦੁਆਰ ਜਾ ਰਹੇ ਸਨ। ਇਹ ਘਟਨਾ ਨਵਾਦਾ ਇਲਾਕੇ ’ਚ ਵਾਪਰੀ ਹੈ। ਮ੍ਰਿਤਕ ਦੀ ਪਛਾਣ ਨਿਤਿਨ (20) ਵਾਸੀ ਟੀਗਾਓਂ ਵਜੋਂ ਹੋਈ ਹੈ। -ਪੀਟੀਆਈ

Advertisement
Advertisement