For the best experience, open
https://m.punjabitribuneonline.com
on your mobile browser.
Advertisement

ਭੰਨ-ਤੋੜ ਮਗਰੋਂ ਅੱਲੂ ਅਰਜੁਨ ਦੇ ਘਰ ਦੀ ਸੁਰੱਖਿਆ ਵਧਾਈ

07:08 AM Dec 24, 2024 IST
ਭੰਨ ਤੋੜ ਮਗਰੋਂ ਅੱਲੂ ਅਰਜੁਨ ਦੇ ਘਰ ਦੀ ਸੁਰੱਖਿਆ ਵਧਾਈ
Advertisement

ਹੈਦਰਾਬਾਦ, 23 ਦਸੰਬਰ
ਪੁਲੀਸ ਨੇ ਤੇਲਗੂ ਅਦਾਕਾਰ ਅੱਲੂ ਅਰਜੁਨ ਦੀ ਰਿਹਾਇਸ਼ ’ਤੇ ਭੰਨ-ਤੋੜ ਦੀ ਘਟਨਾ ਤੋਂ ਇੱਕ ਦਿਨ ਬਾਅਦ ਅੱਜ ਉਸ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਦੌਰਾਨ ਤਿਲੰਗਾਨਾ ਵਿੱਚ ਵਿਰੋਧੀ ਧਿਰਾਂ ਨੇ ਇਸ ਘਟਨਾ ਨੂੰ ਲੈ ਕੇ ਸੱਤਾਧਾਰੀ ਕਾਂਗਰਸ ’ਤੇ ਹਮਲਾ ਬੋਲਿਆ ਹੈ। ਉਸਮਾਨੀਆ ਯੂਨੀਵਰਸਿਟੀ-ਜੁਆਇੰਟ ਐਕਸ਼ਨ ਕਮੇਟੀ (ਓਯੂ-ਜੇਏਸੀ) ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਛੇ ਵਿਅਕਤੀਆਂ ਨੇ ਬੀਤੀ ਸ਼ਾਮ ਅਰਜੁਨ ਦੇ ਘਰ ਵਿੱਚ ਭੰਨ-ਤੋੜ ਕੀਤੀ ਸੀ ਅਤੇ ਟਮਾਟਰ ਸੁੱਟ ਦਿੱਤੇ ਸਨ। ਇੱਥੋਂ ਦੀ ਅਦਾਲਤ ਨੇ ਭੰਨ-ਤੋੜ ਦੀ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ।
ਇਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੋਕ ਸਭਾ ਮੈਂਬਰ ਡੀ ਕੇ ਅਰੁਣਾ ਨੇ ਦਾਅਵਾ ਕੀਤਾ ਕਿ 42 ਸਾਲਾ ਅਦਾਕਾਰ ਦੇ ਘਰ ਦੀ ਭੰਨ-ਤੋੜ ਕਰਨ ਵਾਲਿਆਂ ਵਿੱਚੋਂ ਚਾਰ ਮੁੱਖ ਮੰਤਰੀ ਏ ਰੇਵੰਤ ਰੈੱਡੀ ਦੇ ਵਿਧਾਨ ਸਭਾ ਹਲਕੇ ਕੋਡੰਗਲ ਨਾਲ ਸਬੰਧਤ ਹਨ। ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤੋਂ ਸ਼ੱਕ ਪੈਦਾ ਹੋ ਰਿਹਾ ਹੈ ਕਿ ਕੀ ਇਹ ਕਾਂਗਰਸ ਦੀ ਸਾਜ਼ਿਸ਼ ਸੀ।
ਵਿਰੋਧੀ ਧਿਰ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸੇਧਿਆ। ਬੀਆਰਐੱਸ ਵਿਧਾਇਕ ਟੀ. ਹਰੀਸ਼ ਰਾਓ ਨੇ ਕਿਹਾ ਕਿ 2024 ਵਿੱਚ ਹੈਦਰਾਬਾਦ ਵਿੱਚ 35,944 ਤੋਂ ਵੱਧ ਅਪਰਾਧ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਦੋਸ਼ ਲਾਇਆ ਹੈ ਕਿ ਅੱਲੂ ਅਰਜੁਨ ਦੇ ਨਿਵਾਸ ’ਤੇ ਪੱਥਰਬਾਜ਼ੀ ਦੀ ਘਟਨਾ ‘ਪ੍ਰਸ਼ਾਸਨ ਦੀ ਪੂਰੀ ਨਾਕਾਮੀ’ ਹੈ। -ਪੀਟੀਆਈ

Advertisement

ਔਰਤ ਦੀ ਮੌਤ ਸਬੰਧੀ ਸੂਚਨਾ ਦੇਣ ਦੇ ਬਾਵਜੂਦ ਅੱਲੂ ਅਰਜੁਨ ਸਿਨੇਮਾਘਰ ’ਚ ਹੀ ਰਹੇ: ਪੁਲੀਸZ

ਸਿਟੀ ਪੁਲੀਸ ਕਮਿਸ਼ਨਰ ਸੀਵੀ ਆਨੰਦ ਨੇ ਦਾਅਵਾ ਕੀਤਾ ਕਿ 4 ਦਸੰਬਰ ਨੂੰ ‘ਪੁਸ਼ਪਾ-2’ ਦੀ ਸਕਰੀਨਿੰਗ ਦੌਰਾਨ ਸਿਨੇਮਾ ਹਾਲ ਵਿੱਚ ਮਚੀ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋਣ ਦੀ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਅੱਲੂ ਅਰਜੁਨ ਉੱਥੋਂ ਨਹੀਂ ਗਿਆ। ਉਨ੍ਹਾਂ ਕਿਹਾ ਕਿ ਭਗਦੜ ਦੀ ਘਟਨਾ ਤੋਂ ਬਾਅਦ ਸਥਿਤੀ ਬੇਕਾਬੂ ਹੋ ਗਈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਏ ਰੇਵੰਤੀ ਰੈਡੀ ਨੇ ‘ਫਿਲਮੀ ਹਸਤੀਆਂ’ ਦੇ ਨਿਵਾਸ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਐਤਵਾਰ ਨੂੰ ਸੂਬੇ ਦੇ ਡੀਜੀਪੀ ਅਤੇ ਸ਼ਹਿਰ ਦੇ ਪੁਲੀਸ ਕਮਿਸ਼ਨਰ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।

Advertisement

Advertisement
Author Image

sukhwinder singh

View all posts

Advertisement