ਧਰਮ ਨਿਰਪੱਖਤਾ ਦਾ ਮਤਲਬ ‘ਜੀਓ ਔਰ ਜੀਨੇ ਦੋ’: ਸੁਪਰੀਮ ਕੋਰਟ
07:11 AM Oct 23, 2024 IST
Advertisement
ਨਵੀਂ ਦਿੱਲੀ:
Advertisement
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਧਰਮ ਨਿਰਪੱਖਤਾ ਦਾ ਮਤਲਬ ‘ਜੀਓ ਔਰ ਜੀਨੇ ਦੋ’ ਹੈ। ਸਿਖਰਲੀ ਅਦਾਲਤ ਨੇ ਇਹ ਟਿੱਪਣੀ ਅਲਾਹਾਬਾਦ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਕੀਤੀ ਜਿਸ ਵਿੱਚ ਉੱਤਰ ਪ੍ਰਦੇਸ਼ ਮਦਰੱਸਾ ਸਿੱਖਿਆ ਬੋਰਡ ਕਾਨੂੰਨ 2004 ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਗਿਆ ਸੀ। ਚੀਫ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ। ਬੈਂਚ ਨੇ ਕਿਹਾ, ‘‘ਅਸੀਂ ਇਸ ਨੂੰ ਦੇਸ਼ ਦੇ ਵਿਆਪਕ ਨਜ਼ਰੀਏ ਤੋਂ ਦੇਖਣਾ ਹੈ; ਹਿੰਦੂ, ਸਿੱਖ, ਈਸਾਈ ਆਦਿ ਵਿੱਚ ਧਾਰਮਿਕ ਸੰਦੇਸ਼ ਹਨ। ਦੇਸ਼ ਨੂੰ ਸਭਿਆਚਾਰਾਂ, ਸਭਿਆਤਾਵਾਂ ਅਤੇ ਧਰਮਾਂ ਦਾ ਮਿਸ਼ਰਨ ਹੋਣਾ ਚਾਹੀਦਾ ਹੈ।’’ -ਪੀਟੀਆਈ
Advertisement
Advertisement