ਧਰਮ ਨਿਰਪੱਖਤਾ ਭਾਰਤੀ ਨਹੀਂ ਯੂਰਪੀ ਵਿਚਾਰ: ਐੱਨ ਰਵੀ
07:04 AM Sep 25, 2024 IST
ਚੇਨੱਈ, 24 ਸਤੰਬਰ
ਤਾਮਿਲਨਾਡੂ ਦੇ ਰਾਜਪਾਲ ਐੱਨ ਰਵੀ ਨੇ ਕਿਹਾ ਕਿ ਧਰਮ ਨਿਰਪੱਖਤਾ ਇੱਕ ਯੂਰਪੀ ਵਿਚਾਰ ਹੈ ਜੋ ਚਰਚ ਤੇ ਰਾਜਾ ਵਿਚਾਲੇ ਸੰਘਰਸ਼ ਮਗਰੋਂ ਵਿਕਸਿਤ ਹੋਇਆ ਜਦਕਿ ਭਾਰਤ ਇੱਕ ਧਰਮ ਕੇਂਦਰਿਤ ਦੇਸ਼ ਹੈ ਅਤੇ ਇਸ ਲਈ ਇਹ ਸੰਵਿਧਾਨ ਦਾ ਹਿੱਸਾ ਨਹੀਂ ਸੀ ਸਗੋਂ ਇਸ ਨੂੰ ਐਮਰਜੈਂਸੀ ਦੌਰਾਨ ‘ਇੱਕ ਅਸੁਰੱਖਿਅਤ ਪ੍ਰਧਾਨ ਮੰਤਰੀ’ ਵੱਲੋਂ ਜੋੜਿਆ ਗਿਆ ਸੀ। ਉਨ੍ਹਾਂ ਕੰਨਿਆਕੁਮਾਰੀ ’ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਨਾਲ ਬਹੁਤ ਵੱਡੀ ਧੋਖਾਧੜੀ ਕੀਤੀ ਗਈ ਹੈ ਅਤੇ ਉਨ੍ਹਾਂ ’ਚੋਂ ਇੱਕ ਧਰਮ ਨਿਰਪੱਖਤਾ ਦੀ ਗਲਤ ਵਿਆਖਿਆ ਹੈ। ਉਨ੍ਹਾਂ ਕਿਹਾ, ‘ਧਰਮ ਨਿਰਪੱਖਤਾ ਦਾ ਕੀ ਮਤਲਬ ਹੈ? ਧਰਮ ਨਿਰਪੱਖਤਾ ਇੱਕ ਯੂਰਪੀ ਵਿਚਾਰ ਹੈ। ਧਰਮ ਨਿਰਪੱਖਤਾ ਭਾਰਤੀ ਵਿਚਾਰ ਨਹੀਂ ਹੈ।’ -ਪੀਟੀਆਈ
Advertisement
Advertisement