For the best experience, open
https://m.punjabitribuneonline.com
on your mobile browser.
Advertisement

ਸੈਕੰਡਰੀ ਹਾਰਟ ਕਾਨਵੈਂਟ ਸਕੂਲ ਬਿਆਸ ਨੇ ਸੋਨ ਤਗ਼ਮੇ ਜਿੱਤੇ

07:08 AM May 02, 2024 IST
ਸੈਕੰਡਰੀ ਹਾਰਟ ਕਾਨਵੈਂਟ ਸਕੂਲ ਬਿਆਸ ਨੇ ਸੋਨ ਤਗ਼ਮੇ ਜਿੱਤੇ
ਬੱਚਿਆਂ ਨੂੰ ਇਨਾਮ ਦਿੰਦੇ ਹੋਏ ਡਾਇਰੈਕਟਰ ਫਾਦਰ ਲਾਰੰਸ, ਪ੍ਰਿੰਸੀਪਲ ਸਿਸਟਰ ਮਾਰੀਆਂ ਤੇ ਹੋਰ।
Advertisement

ਪੱਤਰ ਪ੍ਰੇਰਕ
ਰਈਆ, 1 ਮਈ
ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਿਆਸ ਦੇ ਲੜਕਿਆਂ ਅਤੇ ਲੜਕੀਆਂ ਨੇ ਅੰਡਰ-14 ਕਬੱਡੀ ਕੱਪ ਵਿੱਚ ਸੋਨ ਤਗ਼ਮੇ ਜਿੱਤੇ ਹਨ। ਸਕੂਲ ਵਿੱਚ ਕਰਵਾਏ ਏਐਸਆਈਐਸਸੀ ਦੇ ਜ਼ੋਨਲ ਮੁਕਾਬਲਿਆਂ ਦੇ ਵਿੱਚ ਤਰਨ ਤਾਰਨ, ਅਟਾਰੀ ਅਤੇ ਅਜਨਾਲਾ ਤੋਂ ਟੀਮਾਂ ਨੇ ਸ਼ਮੂਲੀਅਤ ਕੀਤੀ।
ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਬਿਆਸ ਵਿੱਚ ਕਰਵਾਏ ਮੁਕਾਬਲਿਆਂ ਵਿਚ ਲੜਕੀਆਂ ਤੇ ਲੜਕਿਆਂ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਅੰਡਰ-14 ਵਰਗ ਵਿੱਚ ਸੈਕਰਡ ਹਾਰਟ ਸਕੂਲ ਬਿਆਸ ਦੇ ਵਿਦਿਆਰਥੀਆਂ ਨੇ ਸੋਨ ਤਗ਼ਮਾ ਤੇ ਲੜਕਿਆਂ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅਥਲੈਟਿਕਸ ਵਿੱਚ ਵੀ ਲੜਕਿਆਂ ਤੇ ਲੜਕੀਆਂ ਨੇ 11 ਸੋਨ ਤਗ਼ਮਿਆਂ ਸਣੇ ਕੁੱਲ 41 ਤਗ਼ਮੇ ਜਿੱਤੇ। ਇਸ ਮੌਕੇ ਸਕੂਲ ਦੇ ਡਾਇਰੈਕਟਰ ਫਾਦਰ ਲੋਰੰਸ ਅਤੇ ਪ੍ਰਿੰਸੀਪਲ ਸਿਸਟਰ ਮਾਰੀਆ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਇਸੇ ਕਾਰਗੁਜ਼ਾਰੀ ਨੂੰ ਅੱਗੇ ਵੀ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×