ਸੇਬੀ ਨੇ ਨਿਵੇਸ਼ਕਾਂ ਨੂੰ ਅਣਅਧਿਕਾਰਤ ਵਰਚੁਅਲ ਟਰੇਡਿੰਗ ਤੋਂ ਵਰਜਿਆ
08:43 AM Nov 05, 2024 IST
Advertisement
ਨਵੀਂ ਦਿੱਲੀ, 4 ਨਵੰਬਰ
ਮਾਰਕੀਟ ਰੈਗੂਲੇਟਰ ਸੇਬੀ ਨੇ ਨਿਵੇਸ਼ਕਾਂ ਨੂੰ ਵਰਚੁਅਲ ਟਰੇਡਿੰਗ ਜਾਂ ਗੇਮਿੰਗ ਪਲੈਟਫਾਰਮਾਂ ਜ਼ਰੀਏ ਟਰੇਡਿੰਗ ਸਰਗਰਮੀਆਂ ਤੋਂ ਵਰਜਿਆ ਹੈ। ਸੇਬੀ ਨੇ ਇਹ ਸਲਾਹ ਅਜਿਹੇ ਮੌਕੇ ਦਿੱਤੀ ਹੈ, ਜਦੋਂਕਿ ਮਾਰਕੀਟ ਰੈਗੂਲੇਟਰ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਐਪਸ/ਵੈੱਬ ਐਪਲੀਕੇਸ਼ਨਾਂ/ਪਲੈਟਫਾਰਮ ਸੂਚੀਬੱਧ ਕੰਪਨੀਆਂ ਦੇ ਸਟਾਕ ਮੁੱਲ ਡੇਟਾ ਦੇ ਅਧਾਰ ਉੱਤੇ ਲੋਕਾਂ ਨੂੰ ਵਰਚੁਅਲ ਟਰੇਡਿੰਗ ਸੇਵਾਵਾਂ ਜਾਂ ਪੇਪਰ ਟਰੇਡਿੰਗ ਜਾਂ ਫੈਂਟਸੀ ਗੇਮਜ਼ ਦੀ ਪੇਸ਼ਕਸ਼ ਕਰ ਰਹੇ ਹਨ। ਰੈਗੂਲੇਟਰ ਨੇ ਕਿਹਾ ਕਿ ਅਜਿਹੀਆਂ ਸਰਗਰਮੀਆਂ ਸਕਿਓਰਿਟੀਜ਼ ਕੰਟਰੈਕਟ (ਰੈਗੂਲੇਸ਼ਨ) ਐਕਟ 1956, ਅਤੇ ਸੇਬੀ ਐਕਟ 1992 (ਜੋ ਨਿਵੇਸ਼ਕਾਂ ਦੀ ਸੁਰੱਖਿਆ ਲਈ ਬਣਾਏ ਕਾਨੂੰਨ ਹਨ) ਦੀ ਉਲੰਘਣਾ ਹੈ। ਸੇਬੀ ਨੇ ਕਿਹਾ ਕਿ ਲੋਕ ਸਕਿਓਰਿਟੀਜ਼ ਮਾਰਕੀਟ ਵਿਚ ਸਿਰਫ਼ ਪੰਜੀਕ੍ਰਿਤ ਸਾਲਸਾਂ ਰਾਹੀਂ ਹੀ ਨਿਵੇਸ਼ ਤੇ ਟਰੇਡਿੰਗ ਸਰਗਰਮੀਆਂ ਕਰਨ। -ਪੀਟੀਆਈ
Advertisement
Advertisement