For the best experience, open
https://m.punjabitribuneonline.com
on your mobile browser.
Advertisement

Share Market: ਸ਼ੁਰੂਆਤੀ ਕਾਰੋਬਾਰ ਦੋਰਾਨ ਸੈਂਸੈਕਸ ਅਤੇ ਨਿਫ਼ਟੀ ਵਿਚ ਗਿਰਾਵਟ

10:39 AM Nov 04, 2024 IST
share market  ਸ਼ੁਰੂਆਤੀ ਕਾਰੋਬਾਰ ਦੋਰਾਨ ਸੈਂਸੈਕਸ ਅਤੇ ਨਿਫ਼ਟੀ ਵਿਚ ਗਿਰਾਵਟ
Advertisement

ਮੁੰਬਈ, 4 ਨਵੰਬਰ

Advertisement

Share Market: ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਫੈਡਰਲ ਰਿਜ਼ਰਵ ਦੇ ਵਿਆਜ ਦਰ ਦੇ ਫੈਸਲੇ ਤੋਂ ਪਹਿਲਾਂ ਰਿਲਾਇੰਸ ਇੰਡਸਟਰੀਜ਼ ਅਤੇ ਸਾਵਧਾਨ ਨਿਵੇਸ਼ਕਾਂ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਇਕਵਿਟੀ ਸੂਚਕ ਸੈਂਸੈਕਸ ਅਤੇ ਨਿਫ਼ਟੀ ਵਿੱਚ ਗਿਰਾਵਟ ਆਈ। ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 665.27 ਅੰਕ ਡਿੱਗ ਕੇ 79,058.85 ’ਤੇ ਆ ਗਿਆ। ਐੱਨਐੱਸਈ ਨਿਫ਼ਟੀ 229.4 ਅੰਕ ਡਿੱਗ ਕੇ 24,074.95 ਦੇ ਪੱਧਰ ’ਤੇ ਆਇਆ। 30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਵਿੱਚੋਂ ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਇੰਫੋਸਿਸ, ਟਾਟਾ ਮੋਟਰਜ਼, ਇਨਫੋਸਿਸ, ਟਾਈਟਨ, ਮਾਰੂਤੀ ਅਤੇ ਐਨਟੀਪੀਸੀ ਵਰਗੇ ਪ੍ਰਮੁੱਖ ਸ਼ੇਅਰ ਪਛੜ ਗਏ।

Advertisement

ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ ਵਿੱਚ ਭਾਰਤੀ ਸਟਾਕ ਮਾਰਕੀਟ ਤੋਂ 94,000 ਕਰੋੜ ਰੁਪਏ (ਲਗਭਗ 11.2 ਬਿਲੀਅਨ ਡਾਲਰ) ਕੱਢ ਲਏ, ਜਿਸ ਨਾਲ ਘਰੇਲੂ ਇਕੁਇਟੀ ਦੇ ਉੱਚੇ ਮੁੱਲਾਂਕਣ ਅਤੇ ਚੀਨੀ ਸਟਾਕਾਂ ਦੇ ਆਕਰਸ਼ਕ ਮੁਲਾਂਕਣ ਕਾਰਨ ਇਹ ਆਊਟਫਲੋ ਦੇ ਮਾਮਲੇ ਵਿੱਚ ਹੁਣ ਤੱਕ ਦਾ ਸਭ ਤੋਂ ਖਰਾਬ ਮਹੀਨਾ ਬਣ ਗਿਆ। ਏਸ਼ੀਆਈ ਬਾਜ਼ਾਰਾਂ ’ਚ ਸਿਓਲ, ਸ਼ੰਘਾਈ ਅਤੇ ਹਾਂਗਕਾਂਗ ’ਚ ਤੇਜ਼ੀ ਦੇਖਣ ਨੂੰ ਮਿਲੀ। ਅਮਰੀਕੀ ਬਾਜ਼ਾਰ ਸ਼ੁੱਕਰਵਾਰ ਨੂੰ ਸਕਾਰਾਤਮਕ ਖੇਤਰ ’ਚ ਬੰਦ ਹੋਏ ਸਨ।

ਪ੍ਰਮੁੱਖ ਸਟਾਕ ਐਕਸਚੇਂਜਾਂ ਬੀਐੱਸਈ ਅਤੇ ਐੱਨਐੱਸਈ ਨੇ 1 ਨਵੰਬਰ ਨੂੰ ਦੀਵਾਲੀ ਦੇ ਮੌਕੇ ’ਇੱਕ ਘੰਟੇ ਦੇ ਵਿਸ਼ੇਸ਼ 'ਮੁਹੂਰਤ ਵਪਾਰ' ਸੈਸ਼ਨ ਦਾ ਆਯੋਜਨ ਕੀਤਾ, ਜੋ ਕਿ ਨਵੇਂ ਸੰਵਤ 2081 ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਸ਼ੁੱਕਰਵਾਰ ਨੂੰ ਵਿਸ਼ੇਸ਼ ਮੁਹੂਰਤ ਵਪਾਰਕ ਸੈਸ਼ਨ ਮੌਕੇ ਨਿਫਟੀ 99 ਅੰਕ ਵਧ ਕੇ 24,304.35 'ਤੇ ਪਹੁੰਚ ਗਿਆ ਸੀ। -ਪੀਟੀਆਈ

Advertisement
Tags :
Author Image

Puneet Sharma

View all posts

Advertisement