ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਲੇਖਾ ਕਮੇਟੀ ਦੀ ਮੀਟਿੰਗ ਵਿੱਚ ਨਾ ਪੁੱਜੀ ਸੇਬੀ ਮੁਖੀ ਬੁੱਚ

06:38 AM Oct 25, 2024 IST

ਨਵੀਂ ਦਿੱਲੀ, 24 ਅਕਤੂਬਰ
ਸੇਬੀ ਚੇਅਰਪਰਸਨ ਮਾਧਵੀ ਪੁਰੀ ਬੁੱਚ ਅੱਜ ਸੰਸਦ ਦੀ ਲੋਕ ਲੇਖਾ ਕਮੇਟੀ ਦੀ ਮੀਟਿੰਗ ’ਚ ਨਹੀਂ ਪੁੱਜੀ ਜਿਸ ਕਾਰਨ ਕਮੇਟੀ ਦੇ ਚੇਅਰਮੈਨ ਕੇਸੀ ਵੇਣੂਗੋਪਾਲ ਨੇ ਬੈਠਕ ਮੁਲਤਵੀ ਕਰ ਦਿੱਤੀ। ਕਮੇਟੀ ’ਚ ਸ਼ਾਮਲ ਐੱਨਡੀਏ ਦੇ ਮੈਂਬਰਾਂ ਨੇ ਵੇਣੂਗੋਪਾਲ ’ਤੇ ਇਕਪਾਸੜ ਫ਼ੈਸਲੇ ਲੈਣ ਦਾ ਦੋਸ਼ ਲਾਉਂਦਿਆਂ ਲੋਕ ਸਭਾ ਸਪੀਕਰ ਕੋਲ ਉਨ੍ਹਾਂ ਦੀ ਸ਼ਿਕਾਇਤ ਕੀਤੀ ਹੈ। ਕਮੇਟੀ ਦੀ ਇਹ ਦੂਜੀ ਮੀਟਿੰਗ ਸੀ ਅਤੇ ਇਸ ’ਚ ਵੀ ਅੜਿੱਕਾ ਕਾਇਮ ਰਿਹਾ। ਟਰਾਈ ਚੇਅਰਪਰਸਨ ਕੁਝ ਦੇਰ ਲਈ ਹਾਜ਼ਰ ਹੋਏ।

Advertisement

ਸੰਸਦ ਦੀ ਲੋਕ ਲੇਖਾ ਕਮੇਟੀ ਦੀ ਬੈਠਕ ਵਿੱਚ ਸ਼ਾਮਲ ਕੇਸੀ ਵੇਣੂਗੋਪਾਲ ਤੇ ਹੋਰ ਮੈਂਬਰ। -ਫੋਟੋ: ਪੀਟੀਆਈ

ਮੀਟਿੰਗ ਸ਼ੁਰੂ ਹੁੰਦੇ ਸਾਰ ਹੀ ਦੋਵੇਂ ਧਿਰਾਂ ਵਿਚਕਾਰ ਤਿੱਖੀ ਬਹਿਸ ਹੋਈ। ਵੇਣੂਗੋਪਾਲ ਨੇ ਹੰਗਾਮੇ ਦਰਮਿਆਨ ਹੀ ਬੁੱਚ ਦਾ ਪੱਤਰ ਪੜ੍ਹ ਕੇ ਸੁਣਾਇਆ ਅਤੇ ਕਾਰਵਾਈ ਤੁਰੰਤ ਮੁਲਤਵੀ ਕਰ ਦਿੱਤੀ। ਪੱਤਰ ’ਚ ਬੁੱਚ ਨੇ ਲਿਖਿਆ ਕਿ ਉਹ ਨਿੱਜੀ ਕਾਰਨਾਂ ਕਰਕੇ ਪੀਏਸੀ ਦੀ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇਗੀ। ਐੱਨਡੀਏ ਦੇ ਮੈਂਬਰ ਇਹ ਮੰਗ ਕਰਦੇ ਰਹੇ ਕਿ ਵੇਣੂਗੋਪਾਲ ਰੈਗੂਲੇਟਰੀ ਸੰਸਥਾਵਾਂ ਦੇ ਮੁਖੀਆਂ ਨੂੰ ਸੱਦਣ ਜਿਹੇ ਏਜੰਡੇ ’ਤੇ ਵੋਟਿੰਗ ਦੀ ਇਜਾਜ਼ਤ ਦੇਣ। ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹੁਕਮਰਾਨ ਧਿਰ ਦੇ ਮੈਂਬਰਾਂ ਦੀ ਮੰਗ ਦਾ ਵਿਰੋਧ ਕੀਤਾ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੇ ਸੀਨੀਅਰ ਆਗੂ ਵੇਣੂਗੋਪਾਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਮੇਟੀ ਵੱਲੋਂ ਪਹਿਲਾਂ ਹੀ ਪ੍ਰਵਾਨ ਵਿਸ਼ਿਆਂ ’ਤੇ ਕੋਈ ਵੋਟਿੰਗ ਨਹੀਂ ਹੋ ਸਕਦੀ ਹੈ। ਇਸ ਨਾਲ ਬੁੱਚ ਨੂੰ ਮੁੜ ਸੱਦਣ ਦੀ ਸੰਭਾਵਨਾ ਖੁੱਲ੍ਹੀ ਰਹੇਗੀ। ਮੀਟਿੰਗ ਦੌਰਾਨ ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਸੰਸਦੀ ਨੇਮਾਂ ਦਾ ਜ਼ਿਕਰ ਕਰਦਿਆਂ ਕਮੇਟੀ ਵੱਲੋਂ ਆਪਣੇ ਸਾਲਾਨਾ ਏਜੰਡੇ ਲਈ ਚੁਣੇ ਗਏ 161 ਵਿਸ਼ਿਆਂ ’ਚੋਂ ਪੰਜ ਨੂੰ ਹਟਾਉਣ ਦੀ ਤਜਵੀਜ਼ ਪੇਸ਼ ਕੀਤੀ ਅਤੇ ਵੋਟਿੰਗ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਵਿਸ਼ੇ ਪੀਏਸੀ ਦੇ ਦਾਇਰੇ ਤੋਂ ਬਾਹਰ ਹਨ। ਕਮੇਟੀ ਚੇਅਰਪਰਸਨ ਨੇ ਆਪਣੀਆਂ ਸ਼ਕਤੀਆਂ ਦਾ ਹਵਾਲਾ ਦਿੰਦਿਆਂ ਮਤੇ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਉਡੀਕ ਕਰ ਰਹੇ ਟਰਾਈ ਮੁਖੀ ਅਨਿਲ ਕੁਮਾਰ ਲਾਹੋਟੀ ਨੂੰ ਅੰਦਰ ਸੱਦਿਆ। ਇਸ ਮਗਰੋਂ ਹੁਕਮਰਾਨ ਗੱਠਜੋੜ ਦੇ ਮੈਂਬਰਾਂ ਦੇ ਲਗਾਤਾਰ ਵਿਰੋਧ ਦਰਮਿਆਨ ਉਨ੍ਹਾਂ ਮੀਟਿੰਗ ਰੱਦ ਕਰ ਦਿੱਤੀ। -ਪੀਟੀਆਈ

Advertisement
Advertisement