ਸੇਬੀ ਵੱਲੋਂ ਸਾਬਕਾ ਟੀਵੀ ਐਂਕਰ ਪਾਂਡਿਆ ਤੇ ਹੋਰਾਂ ’ਤੇ ਪੰਜ ਸਾਲ ਲਈ ਸਟਾਕ ਮਾਰਕੀਟ ਦੀ ਪਾਬੰਦੀ, ਜੁਰਮਾਨਾ ਲਾਇਆ
10:31 PM Jun 11, 2024 IST
ਨਵੀਂ ਦਿੱਲੀ, 11 ਜੂਨ
ਮਾਰਕੀਟ ਰੈਗੂਲੇਟਰ ਸੇਬੀ ਨੇ ਇਕ ਟੈਲੀਵਿਜ਼ਨ ਚੈਨਲ ’ਤੇ ਸਟਾਕ ਮਾਰਕੀਟ ਸ਼ੋਅ ਦੀ ਐਂਕਰਿੰਗ ਕਰਨ ਵਾਲੇ ਪ੍ਰਦੀਪ ਪਾਂਡਿਆ ਅਤੇ ਸੱਤ ਹੋਰਾਂ ’ਤੇ ਅੱਜ ਪੰਜ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ ਅਤੇ ਸਮੂਹਿਕ ਤੌਰ ’ਤੇ 2.6 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਕਾਰਵਾਈ ਕਾਰੋਬਾਰੀ ਗਤੀਵਿਧੀਆਂ ਵਿੱਚ ਧੋਖਾਧੜੀ ’ਚ ਸ਼ਮੂਲੀਅਤ ਦੇ ਦੋਸ਼ ਹੇਠ ਕੀਤੀ ਗਈ ਹੈ।
ਸੇਬੀ ਵੱਲੋਂ ਪਾਂਡਿਆ ਤੋਂ ਇਲਾਵਾ ਹੋਰ ਜਿਨ੍ਹਾਂ ’ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿੱਚ ਅਲਪੇਸ਼ ਫੁਰੀਆ, ਮਨੀਸ਼ ਫੁਰੀਆ, ਅਲਪਾ ਫੁਰੀਆ, ਅਲਪੇਸ਼ ਵਸਨਜੀ ਫੁਰੀਆ ਐੱਚਯੂਐੱਫ, ਮਨੀਸ਼ ਵੀ ਫੁਰੀਆ ਐੱਚਯੂਐੱਫ, ਮਹਾਨ ਇਨਵੈਸਟਮੈਂਟ ਅਤੇ ਤੋਸ਼ੀ ਟਰੇਡ ਸ਼ਾਮਲ ਹਨ। ਪਾਂਡਿਆ ਅਗਸਤ 2021 ਤੱਕ ਸੀਐੱਨਬੀਸੀ ਆਵਾਜ਼ ’ਤੇ ਚੱਲਦੇ ਵੱਖ-ਵੱਖ ਸ਼ੋਅਜ਼ ਦਾ ਮੇਜ਼ਬਾਨ/ਸਹਿ-ਮੇਜ਼ਬਾਨ ਸੀ ਜਦਕਿ ਅਲਪੇਸ਼ ਫੁਰੀਆ ਟੀਵੀ ਚੈਨਲ ’ਤੇ ਇਕ ਮਹਿਮਾਨ ਜਾਂ ਬਾਹਰੀ ਮਾਹਿਰ ਵਜੋਂ ਆਉਂਦਾ ਸੀ ਅਤੇ ਟਵਿੱਟਰ ’ਤੇ ਸਟਾਕ ਸਬੰਧੀ ਸਿਫਾਰਸ਼ਾਂ ਕਰਦਾ ਸੀ। -ਪੀਟੀਆਈ
Advertisement
Advertisement