For the best experience, open
https://m.punjabitribuneonline.com
on your mobile browser.
Advertisement

ਭਾਰਤੀ ਫੌਜ ਵੱਲੋਂ ਤਲਾਸ਼ੀ ਮੁਹਿੰਮ; ਇਕ ਦਹਿਸ਼ਤਗਰਦ ਹਲਾਕ

01:02 PM Jun 23, 2024 IST
ਭਾਰਤੀ ਫੌਜ ਵੱਲੋਂ ਤਲਾਸ਼ੀ ਮੁਹਿੰਮ  ਇਕ ਦਹਿਸ਼ਤਗਰਦ ਹਲਾਕ
Advertisement

ਸ੍ਰੀਨਗਰ, 23 ਜੂਨ

Advertisement

ਭਾਰਤੀ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਉੜੀ ਸੈਕਟਰ ਵਿਚ 22 ਜੂਨ ਨੂੰ ਸ਼ੁਰੂ ਕੀਤੇ ਗਏ ਅਤਿਵਾਦ ਨੂੰ ਰੋਕਣ ਲਈ ਚਲਾਏ ਅਪਰੇਸ਼ਨ ਦੌਰਾਨ ਇਕ ਦਹਿਸ਼ਤਗਰਦ ਦੀ ਲਾਸ਼ ਮਿਲੀ ਹੈ ਤੇ ਫੌਜ ਵਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਉੜੀ ਸੈਕਟਰ ਵਿੱਚ 22 ਜੂਨ ਨੂੰ ਸ਼ੁਰੂ ਕੀਤੇ ਗਏ ਘੁਸਪੈਠ ਵਿਰੋਧੀ ਅਪਰੇਸ਼ਨ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ ਹੈ। ਸੁਰੱਖਿਆ ਬਲਾਂ ਨੇ ਸ਼ਨਿਚਰਵਾਰ ਨੂੰ ਉੜੀ ਸੈਕਟਰ ਦੇ ਗੋਹਾਲਨ ਖੇਤਰ ’ਚ ਕੰਟਰੋਲ ਰੇਖਾ ਨੇੜੇ ਦੋ ਵਿਅਕਤੀਆਂ ਦੀ ਸ਼ੱਕੀ ਹਰਕਤ ਦੇਖਣ ਤੋਂ ਬਾਅਦ ਮੁਹਿੰਮ ਸ਼ੁਰੂ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਦੋ ਅਤਿਵਾਦੀਆਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਹੁਣ ਤੱਕ ਇਕ ਅਤਿਵਾਦੀ ਦੀ ਹੀ ਲਾਸ਼ ਬਰਾਮਦ ਹੋਈ ਹੈ।

Advertisement

Advertisement
Author Image

sukhitribune

View all posts

Advertisement