For the best experience, open
https://m.punjabitribuneonline.com
on your mobile browser.
Advertisement

ਸੜੇ ਟਰਾਂਸਫਾਰਮਰ ਨਾ ਬਦਲਣ ਖ਼ਿਲਾਫ਼ ਐੱਸਡੀਓ ਦਾ ਘਿਰਾਓ

08:49 AM Jul 01, 2023 IST
ਸੜੇ ਟਰਾਂਸਫਾਰਮਰ ਨਾ ਬਦਲਣ ਖ਼ਿਲਾਫ਼ ਐੱਸਡੀਓ ਦਾ ਘਿਰਾਓ
ਜਰਗ ਦਫ਼ਤਰ ਦਾ ਘਿਰਾਓ ਕਰਦੇ ਹੋਏ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਤੇ ਕਿਸਾਨ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 30 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੜੇ ਹੋਏ ਟਰਾਸਫਾਰਮਾਂ ਨੂੰ ਨਾ ਬਦਲਣ ਸਬੰਧੀ ਐੱਸਡੀਓ ਸਬ-ਡਿਵੀਜ਼ਨ ਜਰਗ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਵੱਲੋਂ ਕੀਤੇ ਸੰਘਰਸ਼ ਤੋਂ ਤਕਰੀਬਨ ਡੇਢ ਘੰਟੇ ਬਾਅਦ ਪੁਲੀਸ ਪ੍ਰਸ਼ਾਸਨ ਤੇ ਅਧਿਕਾਰੀਆਂ ਨੇ ਕਿਸਾਨਾਂ ਦੀ ਗੱਲ ਮੰਨੀ ਹੈ ਅਤੇ ਸੜੇ ਹੋਏ ਟਰਾਂਸਫਾਰਮਰਾਂ ਨੂੰ ਹੁਣੇ ਬਦਲਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਰਾਜਿੰਦਰ ਸਿੰਘ ਸਿਆੜ ਨੇ ਕਿਹਾ ਕਿ ਸੂਬਾ ਸਰਕਾਰ ਦੀ ਨੀਤ ਤੇ ਨੀਤੀ ਠੀਕ ਨਹੀਂ, ਸਰਕਾਰੀ ਅਦਾਰਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਸ ਤਹਿਤ ਮੁਲਾਜ਼ਮਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਤੇ ਸਾਜੋ ਸਾਮਾਨ ਪੂਰਾ ਨਹੀਂ ਹੋ ਆ ਰਿਹਾ, ਕਿਸਾਨਾਂ ਦੀ ਜਾਣ ਬੁੱਝ ਕੇ ਖੱਜਲ ਖੁਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਬਿਜਲੀ ਬੋਰਡ ਨਿੱਜੀ ਹੱਥਾਂ ਨੂੰ ਸੰਭਾਲਿਆ ਜਾਵੇਗਾ।
ਆਗੂਆਂ ਨੇ ਕਿਹਾ ਕਿ ਏਕਤਾ ਦੇ ਜ਼ੋਰ ਨਾਲ ਹੀ ਮੰਗਾਂ ਮਨਵਾਈਅਾਂ ਜਾ ਸਕਦੀਅਾਂ ਹਨ। ਇਸ ਮੌਕੇ ਐੱਸਡੀਓ ਅਵਤਾਰ ਸਿੰਘ ਨੇ ਸੜੇ ਹੋਏ ਟਰਾਂਸਫਾਰਮਰ ਜਲਦੀ ਬਦਲਣ ਅਤੇ ਓਵਰਲੋਡ ਟਰਾਸਫਾਰਮਰਾਂ ਦੇ ਐੱਸਟੀਮੇਟ ਬਣਾ ਕੇ ਭੇਜਣ ਤੇ ਜਲਦੀ ਹੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਮਨੋਹਰ ਸਿੰਘ ਕਲਾੜ, ਦਵਿੰਦਰ ਸਿੰਘ ਸਿਰਥਲਾ, ਹਾਕਮ ਸਿੰਘ ਜਰਗੜੀ, ਕਰਨੈਲ ਸਿੰਘ ਰੱਬੋਂ, ਦਰਸ਼ਨ ਸਿੰਘ, ਨਾਜਰ ਸਿੰਘ ਸਿਆੜ, ਜੋਗਿੰਦਰ ਸਿੰਘ, ਜਗਨਦੀਪ ਸਿੰਘ, ਧਰਮਿੰਦਰ ਸਿੰਘ, ਚਰਨ ਸਿੰਘ ਜਥੇਦਾਰ, ਸੁਖਚੈਨ ਸਿੰਘ ਸਿਰਥਲਾ, ਸੱਜਣ ਸਿੰਘ ਪੰਧੇਰ ਖੇੜੀ ਤੇ ਹੋਰ ਕਿਸਾਨ ਵੀ ਸ਼ਾਮਲ ਹੋਏ।

Advertisement

Advertisement
Tags :
Author Image

joginder kumar

View all posts

Advertisement
Advertisement
×