ਐੱਸਡੀਐੱਮ ਵੱਲੋਂ ਸਕਰੀਨਿੰਗ ਪਲਾਟਾਂ ਦਾ ਨਿਰੀਖਣ
07:59 AM Dec 20, 2024 IST
ਪੱਤਰ ਪ੍ਰੇਰਕ
ਨਰਾਇਣਗੜ੍ਹ, 19 ਦਸੰਬਰ
ਐੱਸਡੀਐੱਮ ਸ਼ਾਸ਼ਵਤ ਸਾਂਗਵਾਨ ਨੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ (ਮਾਈਨਿੰਗ) ਦੇ ਮੈਂਬਰਾਂ ਨਾਲ ਖੇਤਰ ਵਿੱਚ ਸਥਿਤ ਵੱਖ-ਵੱਖ ਸਕਰੀਨਿੰਗ ਪਲਾਟਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਡੀਐਸਪੀ ਮੁਕੇਸ਼ ਕੁਮਾਰ, ਮਾਈਨਿੰਗ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਬਿਜਲੀ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ। ਐੱਸਡੀਐੱਮ ਦੀ ਅਗਵਾਈ ਵਿੱਚ ਅਧਿਕਾਰੀਆਂ ਦੀ ਟੀਮ ਨੇ ਪਿੰਡ ਟੋਕਾ, ਡੇਰਾ, ਰਾਊਮਾਜਰਾ, ਸੰਗਰਾਣੀ, ਮੀਆਂਪੁਰ ਇਲਾਕੇ ਵਿੱਚ ਸਥਿਤ ਸਕਰੀਨਿੰਗ ਪਲਾਟਾਂ ਦਾ ਦੌਰਾ ਕਰਕੇ ਹਕੀਕਤ ਦਾ ਜਾਇਜ਼ਾ ਲਿਆ। ਇਸ ਦੌਰਾਨ ਦੇਖਿਆ ਗਿਆ ਕਿ ਉਹ ਚਾਲੂ ਹਨ ਜਾਂ ਨਹੀਂ ਅਤੇ ਸਟਾਕ ਦੀ ਵੀ ਜਾਂਚ ਕੀਤੀ ਗਈ। ਇਸ ਦੌਰਾਨ ਵਾਤਾਵਰਣ ਦੇ ਮਾਪਦੰਡ ਵੀ ਚੈੱਕ ਕੀਤੇ ਗਏ।
Advertisement
Advertisement