ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ’ਤੇ ਅੜਿਆ ਪੇਚ

07:46 AM Apr 24, 2024 IST

ਸਰਬਜੀਤ ਿਸੰਘ ਭੰਗੂ/ਰਤਨ ਸਿੰਘ ਢਿੱਲੋਂ
ਪਟਿਆਲਾ/ਅੰਬਾਲਾ, 23 ਅਪਰੈਲ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜਾਰੀ ‘ਕਿਸਾਨ ਅੰਦੋਲਨ-2’ ਦੇ ਤਹਿਤ ਕਿਸਾਨਾਂ ਦਾ ਸ਼ੰਭੂ ਬਾਰਡਰ ’ਤੇ ਧਰਨਾ ਅੱਜ 70ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਇਸੇ ਤਰ੍ਹਾਂ ਹਰਿਆਣਾ ਪੁਲੀਸ ਵੱਲੋਂ ਜੇਲ੍ਹ ’ਚ ਡੱਕੇ ਤਿੰਨ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਸੱਤ ਦਿਨ ਤੋਂ ਲਾਇਆ ਧਰਨਾ ਵੀ ਜਾਰੀ ਰਿਹਾ। ਹੁਣ ਹਰਿਆਣਾ ਸਰਕਾਰ ਵੱਲੋਂ ਤੀਜੀ ਵਾਰ ਦਿੱਤੇ ਗਏ ਭਰੋਸੇ ਦੌਰਾਨ ਤਿੰਨੋਂ ਕਿਸਾਨਾਂ ਨੂੰ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ 27 ਅਪਰੈਲ ਤੱਕ ਰਿਹਾਅ ਕਰਵਾਉਣ ਅੰਬਾਲਾ, ਦਾ ਵਾਅਦਾ ਵੀ ਕੀਤਾ ਗਿਆ ਹੈ। ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਇਸ ਵਾਰ ਵੀ ਰਿਹਾਈ ਯਕੀਨੀ ਨਾ ਬਣਾਈ ਗਈ ਤਾਂ ਉਹ 28 ਅਪਰੈਲ ਨੂੰ ਸ਼ੰਭੂ ਤੋਂ ਇਲਾਵਾ ਕੁਝ ਹੋਰ ਥਾਵਾਂ ’ਤੇ ਵੀ ਰੇਲਵੇ ਆਵਾਜਾਈ ਠੱਪ ਕਰਨਗੇ।
ਉਨ੍ਹਾਂ ਨੇ ਕੌਮੀ ਮਾਰਗਾਂ ’ਤੇ ਆਵਜਾਈ ਠੱਪ ਕਰਨ ਦਾ ਵੀ ਐਲਾਨ ਕੀਤਾ ਹੋਇਆ ਹੈ। ਇਸੇ ਦੌਰਾਨ ਅੱਜ ਵੀ ਸ਼ੰਭੂ ਰੇਲਵੇ ਟਰੈਕ ਵਾਲੇ ਧਰਨੇ ਦੌਰਾਨ ਰੋਜ਼ਾਨਾ ਦੀ ਤਰ੍ਹਾਂ ਹੀ ਸਟੇਜ ਲਾ ਕੇ ਤਕਰੀਰਾਂ ਕੀਤੀਆਂ ਗਈਆਂ। ਇਸੇ ਦੌਰਾਨ ਕਿਸਾਨ ਤੇ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਘੁਮਾਣਾ ਅਤੇ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾਈ ਆਗੂ ਮਨਜੀਤ ਨਿਆਲ ਦਾ ਕਹਿਣਾ ਸੀ ਕਿ ਭਾਵੇਂ ਹਰਿਆਣਾ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤਹਿਤ ਉਹ 27 ਤੱਕ ਰਿਹਾਈ ਦੀ ਉਡੀਕ ਕਰਨਗੇ ਪਰ ਜੇਕਰ ਅਜਿਹਾ ਨਾ ਹੋਇਆ ਤਾਂ 28 ਤਾਰੀਖ ਨੂੰ ਅਗਲਾ ਐਕਸ਼ਨ ਹੋਵੇਗਾ। ਧਰਨੇ ਕਾਰਨ 17 ਅਪਰੈਲ ਤੋਂ ਅੱਜ ਸਵੇਰੇ ਸਾਢੇ 5 ਵਜੇ ਤੱਕ ਪੰਜਾਬ ਅਤੇ ਜੰਮੂ- ਕਸ਼ਮੀਰ ਜਾਣ ਵਾਲੀਆਂ ਕੁੱਲ 1028 ਗੱਡੀਆਂ ਪ੍ਰਭਾਵਿਤ ਹੋ ਚੁੱਕੀਆਂ ਹਨ। ਕੁੱਲ 925 ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 186 ਮੇਲ ਐਕਸਪ੍ਰੈੱਸ ਅਤੇ 231 ਸਵਾਰੀ ਗੱਡੀਆਂ ਹਨ। ਬਾਕੀ ਗੱਡੀਆਂ ਦੇ ਰੂਟ ਬਦਲੇ ਗਏ ਹਨ। 103 ਮਾਲ ਗੱਡੀਆਂ ਵੀ ਰੂਟ ਬਦਲ ਕੇ ਚਲਾਈਆਂ ਜਾ ਰਹੀਆਂ ਹਨ। ਅੰਬਾਲਾ ਰੇਲਵੇ ਡਿਵੀਜ਼ਨ ਦੇ ਸੀਨੀਅਰ ਡੀਸੀਐੱਮ ਨਵੀਨ ਕੁਮਾਰ ਨੇ ਦੱਸਿਆ ਕਿ ਹੁਣ ਤੱਕ 186 ਮੇਲ ਐਕਸਪ੍ਰੈੱਸ ਅਤੇ 231 ਸਵਾਰੀ ਗੱਡੀਆਂ ਰੱਦ ਹੋਈਆਂ ਹਨ। 416 ਐਕਸਪ੍ਰੈੱਸ ਗੱਡੀਆਂ ਅਤੇ ਇਕ ਸਵਾਰੀ ਗੱਡੀ ਦਾ ਰੂਟ ਬਦਲਿਆ ਗਿਆ ਹੈ। ਕੁੱਲ ਮਿਲਾ ਕੇ 103 ਮਾਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਨਵੀਨ ਕੁਮਾਰ ਨੇ ਦੱਸਿਆ ਕਿ ਇੱਕੋ ਰੂਟ ’ਤੇ ਲੋਡ ਵੱਧ ਜਾਣ ਕਰ ਕੇ ਗੱਡੀਆਂ 2 ਤੋਂ 4 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਡੀਸੀਐੱਮ ਨੇ ਦੱਸਿਆ ਕਿ ਮੁਸਾਫ਼ਰਾਂ ਦੀ ਸਹੂਲਤ ਲਈ ਜ਼ਿਆਦਾਤਰ ਗੱਡੀਆਂ ਚੰਡੀਗੜ੍ਹ-ਸਾਹਨੇਵਾਲ ਰੂਟ ਅਤੇ ਧੂਰੀ-ਜਾਖ਼ਲ ਹਿਸਾਰ ਸੈਕਸ਼ਨ ਤੋਂ ਡਾਈਵਰਟ ਕੀਤੀਆਂ ਜਾ ਰਹੀਆਂ ਹਨ। ਦੋਵੇਂ ਸੈਕਸ਼ਨ ਸਿੰਗਲ ਲਾਈਨ ਹਨ, ਇਸ ਲਈ ਗੱਡੀਆਂ ਚਲਾਉਣ ਵਿੱਚ ਕੁਝ ਸੀਮਾਵਾਂ ਹਨ।

Advertisement

ਕੋਲਾ, ਖਾਦ, ਪੈਟਰੋਲੀਅਮ ਤੇ ਸੀਮਿੰਟ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ

ਅੰਬਾਲਾ: ਰੇਲਵੇ ਡਿਵੀਜ਼ਨ ਦੇ ਸੀਨੀਅਰ ਡੀਸੀਐੱਮ ਨਵੀਨ ਕੁਮਾਰ ਨੇ ਦੱਸਿਆ ਕਿ ਮਾਲ ਗੱਡੀਆਂ ਕਾਫੀ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਜੇ ਏਦਾਂ ਹੀ ਚੱਲਦਾ ਰਿਹਾ ਤਾਂ ਪਾਵਰ ਹਾਊਸ ਥਰਮਲ ਪਲਾਂਟ ਲਈ ਕੋਲੇ ਦੀ ਸਪਲਾਈ, ਪੰਜਾਬ ਵਿੱਚ ਖਾਦ ਦੀ ਸਪਲਾਈ ਅਤੇ ਜੰਮੂ-ਕਸ਼ਮੀਰ ਨੂੰ ਪੈਟਰੋਲੀਅਮ ਤੇ ਸੀਮਿੰਟ ਦੀ ਸਪਲਾਈ ਵਿੱਚ ਵਿਘਨ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਲਾਅ ਐਂਡ ਆਰਡਰ ਦਾ ਮਸਲਾ ਹੈ, ਅਧਿਕਾਰੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅਸਰ ਲੋਕਾਂ ਦੇ ਰੁਜ਼ਗਾਰ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਸਭ ਤੋਂ ਵੱਧ ਆਰਥਿਕ ਨੁਕਸਾਨ ਕੁਲੀਆਂ ਦਾ ਹੋ ਰਿਹਾ ਹੈ। ਕੁਲੀਆਂ ਲਈ ਘਰ ਦਾ ਖਰਚਾ ਚਲਾਉਣਾ ਔਖਾ ਹੋ ਗਿਆ ਹੈ।

Advertisement
Advertisement
Advertisement