ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲ ਤੇ ਆਂਗਣਵਾੜੀ ਸੈਂਟਰ ਗੰਦੇ ਪਾਣੀ ਨਾਲ ਭਰੇ

06:32 AM Jul 19, 2024 IST
ਸਕੂਲ ਵਿੱਚ ਗੰਦਾ ਪਾਣੀ ਭਰਨ ਕਰਕੇ ਬਾਹਰ ਖੜ੍ਹੇ ਅਧਿਆਪਕ।

ਬਲਵਿੰਦਰ ਸਿੰਘ ਭੰਗੂ
ਭੋਗਪੁਰ, 18 ਜੁਲਾਈ
ਸਰਕਾਰੀ ਐਲੀਮੈਂਟਰੀ ਸਕੂਲ ਸਗਰਾਂਵਾਲੀ ਬਲਾਕ ਭੋਗਪੁਰ ਅਤੇ ਆਂਗਣਵਾੜੀ ਸੈਂਟਰ ਗੰਦੇ ਪਾਣੀ ਨਾਲ ਭਰ ਗਏ ਹਨ। ਇਸ ਕਰਕੇ ਸਕੂਲ ਤੇ ਦੋਵੇਂ ਆਂਗਣਵਾੜੀ ਸੈਂਟਰਾਂ ਦਾ ਸਮੂਹ ਸਟਾਫ਼ ਬਾਹਰ ਹੀ ਖੜ੍ਹਾ ਰਿਹਾ ਅਤੇ ਮਾਪੇ ਆਪਣੇ ਬੱਚਿਆਂ ਨੂੰ ਘਰ ਵਾਪਸ ਲੈ ਗਏ। ਸਕੂਲ ਦੇ ਇੰਚਾਰਜ ਵਰਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਅਤੇ ਆਂਗਣਵਾੜੀ ਸੈਂਟਰਾਂ ਦੇ ਨਾਲ ਪਿੰਡ ਦਾ ਛੱਪੜ ਜਦੋਂ ਭਰ ਜਾਂਦਾ ਹੈ ਤਾਂ ਪਾਣੀ ਓਵਰਫਲੋ ਹੋ ਕੇ ਸਕੂਲ ਅਤੇ ਦੋਵੇਂ ਆਂਗਣਵਾੜੀ ਸੈਂਟਰਾਂ ਵਿੱਚ ਦਾਖਲ ਜਾਂਦਾ ਹੈ ਜਿਸ ਕਰਕੇ ਬਿਮਾਰੀਆਂ ਲੱਗਣ ਦਾ ਡਰ ਪੈਦਾ ਹੋ ਜਾਂਦਾ ਹੈ। ਇਸ ਗੰਦੇ ਪਾਣੀ ਨਾਲ ਸਕੂਲ ਨਾਲ ਲੱਗਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਪ੍ਰਭਾਵਿਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਛੱਪੜ ਵਿੱਚ ਪਿਛਲੇ ਦੋ ਸਾਲਾਂ ਵਿੱਚ ਦੋ ਵਿਅਕਤੀਆਂ ਦੀ ਪਾਣੀ ਵਿੱਚ ਡੁੱਬਣ ਕਰਕੇ ਮੌਤ ਹੋ ਚੁੱਕੀ ਹੈ ਪਰ ਸਰਕਾਰੀ ਪ੍ਰਸ਼ਾਸਨ ਕੁੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ।
ਜਦ ਪਿੰਡ ਦੇ ਸਾਬਕਾ ਸਰਪੰਚ ਤਜਿੰਦਰ ਸਿੰਘ ਦਾ ਧਿਆਨ ਇਸ ਮਸਲੇ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਛੱਪੜ ਵਿੱਚ ਵਧਿਆ ਪਾਣੀ ਪਿੰਡ ਭਟਨੂਰਾ ਲੁਬਾਣਾ ਵੱਲ ਚਲਾ ਜਾਂਦਾ ਸੀ, ਪਰ ਹੁਣ ਉਸ ਪਾਸੇ ਰੋਕਾਂ ਲੱਗਣ ਕਰਕੇ ਸਾਰਾ ਗੰਦਾ ਪਾਣੀ ਸਕੂਲ ਵੱਲ ਆ ਜਾਂਦਾ ਹੈ। ਉਨ੍ਹਾਂ ਕਿਹਾ ਪਿੰਡ ਦੀ ਪੰਚਾਇਤ ਦੇ ਬੈਂਕ ਖਾਤੇ ਵਿੱਚ 16 ਲੱਖ ਦੇ ਕਰੀਬ ਸਰਕਾਰੀ ਪੈਸਾ ਪਿਆ ਹੈ ਜਿਸ ਨਾਲ ਸਰਕਾਰੀ ਪ੍ਰਾਸਾਸਨ ਇਹ ਪੈਸਾ ਖਰਚ ਕੇ ਇਸ ਮਸਲੇ ਦਾ ਹੱਲ ਕੱਢ ਸਕਦਾ ਹੈ। ਇਸ ਸਬੰਧੀ ਬੀਡੀਪੀਓ ਭੋਗਪੁਰ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਉਹ ਜਾਇਜ਼ਾ ਲੈਣ ਲਈ ਪਿੰਡ ਸਗਰਾਂਵਾਲੀ ਇੱਕ ਟੀਮ ਭੇਜ ਰਹੇ ਹਨ ਜਿਸ ਦੀ ਰਿਪੋਰਟ ਦੇ ਆਧਾਰ ’ਤੇ ਸਾਰਥਕ ਯੋਜਨਾ ਬਣਾ ਕੇ ਇਸ ਮਸਲੇ ਦਾ ਹੱਲ ਪੱਕੇ ਤੌਰ ’ਤੇ ਕੱਢਿਆ ਜਾਵੇਗਾ।

Advertisement

Advertisement
Advertisement