For the best experience, open
https://m.punjabitribuneonline.com
on your mobile browser.
Advertisement

ਹਾਈਵੇਅ ’ਤੇ ਸਕੂਲ ਦੇ ਵਿਦਿਆਰਥੀਆਂ ਨੇ ਪੌਦੇ ਲਗਾਏ

06:54 AM Jul 30, 2024 IST
ਹਾਈਵੇਅ ’ਤੇ ਸਕੂਲ ਦੇ ਵਿਦਿਆਰਥੀਆਂ ਨੇ ਪੌਦੇ ਲਗਾਏ
ਫ਼ਿਲੌਰ ਵਿੱਚ ਪੌਦੇ ਲਗਾਉਦੇ ਹੋਏ ਸਕੂਲ ਦੇ ਵਿਦਿਆਰਥੀ।-ਫੋਟੋ: ਗਿੱਲ
Advertisement

ਪੱਤਰ ਪ੍ਰੇਰਕ
ਫਿਲੌਰ, 29 ਜੁਲਾਈ
ਪਿੰਡ ਅੱਟੀ ਦੇ ਸ੍ਰੀ ਦਸਮੇਸ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਹਾਈਵੇਅ ’ਤੇ ਸਥਿਤ ਪਿੰਡ ਮੁਠੱਡਾ ਕਲਾਂ, ਦੁਸਾਂਝ ਖੁਰਦ ਪੁਲ ਦੇ ਆਲੇ ਦੁਆਲੇ ਪੌਦੇ ਲਗਾਏ। ਇਸ ਮੌਕੇ ਉਨ੍ਹਾਂ ਗੁਲਮੋਹਰ, ਅਮਲਤਾਸ, ਜਾਮਣ ਤੇ ਪਿਲਕਣ ਦੇ ਪੌਦੇ ਲਗਾਏ। ਸਕੂਲ ਪ੍ਰਬੰਧਕ ਚਰਨਜੀਤ ਸਿੰਘ ਪੂਨੀਆ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਹਰ ਸਾਲ ਅਜਿਹਾ ਉੱਦਮ ਕਰਦੇ ਹਨ। ਆਰਸੀ ਦੇ ਐੱਮਡੀ ਜਗਦੀਸ਼ ਚੰਦਰ ਅਤੇ ਕੈਂਥ ਫਿਲਿੰਗ ਦੇ ਰਾਮ ਲੁਭਾਇਆ ਨੇ ਬੱਚਿਆਂ ਦੇ ਖਾਣ ਪੀਣ ਦਾ ਉਚੇਚਾ ਪ੍ਰਬੰਧ ਕੀਤਾ।
ਸ਼ਾਹਕੋਟ (ਪੱਤਰ ਪ੍ਰੇਰਕ): ‘ਆਪ’ ਦੇ ਸ਼ਾਹਕੋਟ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ (ਪਿੰਦਰ) ਪੰਡੋਰੀ ਅਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਬੀਰ ਸਿੰਧ ਢੰਡੋਵਾਲ ਨੇ ਮਾਰਕੀਟ ਕਮੇਟੀ ਦਫਤਰ ਵਿਚ ਸਰਕਾਰੀ ਨਿਰਦੇਸ਼ਾਂ ’ਤੇ ਬੂਟੇ ਲਗਾਏ। ਇਸ ਮੌਕੇ ਸ੍ਰੀ ਪੰਡੋਰੀ ਅਤੇ ਸ੍ਰੀ ਢੰਡੋਵਾਲ ਨੇ ਸਭ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਰਲ ਕੇ ਬੂਟੇ ਲਗਾਈਏ ਅਤੇ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਬਚਾਈਏ। ਇਸ ਮੌਕੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ, ‘ਆਪ’ ਆਗੂ ਜਤਿੰਦਰ ਪਾਲ ਸਿੰਘ ਬੱਲਾ, ਬੂਟਾ ਸਿੰਘ ਕਲਸੀ ਹਾਜ਼ਰ ਸਨ।
ਧਾਰੀਵਾਲ (ਪੱਤਰ ਪ੍ਰੇਰਕ): ਅਕਾਲ ਅਕੈਡਮੀ ਤਿੱਬੜ ਵੱਲੋਂ ਪ੍ਰਿੰਸੀਪਲ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਅਕੈਡਮੀ ਦੇ ਅੰਦਰ ਅਤੇ ਆਸ ਪਾਸ ਇਲਾਕੇ ਵਿੱਚ ਪੌਦੇ ਲਗਾ ਵਣ-ਮਹਾਂਉਤਸਵ ਮਨਾਇਆ ਗਿਆ। ਇਸ ਸਬੰਧੀ ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਦੱਸਿਆ ਇਸ ਦੌਰਾਨ ਅਕੈਡਮੀ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਪੁਲੀਸ ਸਟੇਸ਼ਨ ਤਿੱਬੜ ਅਤੇ ਕਮਿਊਨਟੀ ਹੈਲਥ ਸੈਂਟਰ ਤਿੱਬੜ ਵਿਖੇ ਪੌਦੇ ਲਗਾਉਣ ਮੌਕੇ ਪੁਲੀਸ ਕਰਮਚਾਰੀਆਂ ਅਤੇ ਕਮਿਊਨਿਟੀ ਹੈਲਥ ਸੈਂਟਰ ਦੇ ਮੁਲਾਜ਼ਮਾਂ ਨੇ ਸਹਿਯੋਗ ਦਿੱਤਾ। ਇਸ ਮੌਕੇ ਵਾਤਾਵਰਨ ਸਬੰਧੀ ਵਿਦਿਆਰਥੀਆਂ ਵਿੱਚ ਅੰਤਰ ਹਾਊਸ ਪੋਸਟਰ ਮੁਕਾਬਲਾ ਵੀ ਕਰਵਾਇਆ, ਜਿਸ ਵਿੱਚ ਅਭੈ ਹਾਊਸ ਅੱਵਲ, ਅਤੁਲ ਹਾਊਸ ਦੂਜੇ ਅਤੇ ਅਮੁਲ ਹਾਊਸ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ।

Advertisement

ਢੰਡੋਵਾਲ ਸਕੂਲ ’ਚ ਅੰਬ ਦਿਵਸ ਮਨਾਇਆ

ਸ਼ਾਹਕੋਟ (ਪੱਤਰ ਪ੍ਰੇਰਕ): ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਵਿੱਚ ਰਾਸ਼ਟਰੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਰੇਖਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਅੰਬ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਗੀਤ, ਲੇਖ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਸੰਸਥਾ ਦੇ ਪ੍ਰਧਾਨ ਬਲਦੇਵ ਸਿੰਘ ਚੱਠਾ ਅਤੇ ਜਨਰਲ ਸਕੱਤਰ ਡਾ. ਨਗਿੰਦਰ ਸਿੰਘ ਬਾਂਸਲ ਨੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਦਾ ਨਿਰੀਖਣ ਕੀਤਾ। ਇਸ ਮੌਕੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Advertisement
Author Image

sukhwinder singh

View all posts

Advertisement
Advertisement
×