For the best experience, open
https://m.punjabitribuneonline.com
on your mobile browser.
Advertisement

ਸਕੂਲ ਬੱਸ ਹਾਦਸਾ: ਸੁਰੱਖਿਆ ਨਿਯਮ ਸੀਬੀਐੱਸਈ ਦੇ ਅਧਿਕਾਰ ਖੇਤਰ ’ਚ ਨਹੀਂ

07:31 AM Apr 13, 2024 IST
ਸਕੂਲ ਬੱਸ ਹਾਦਸਾ  ਸੁਰੱਖਿਆ ਨਿਯਮ ਸੀਬੀਐੱਸਈ ਦੇ ਅਧਿਕਾਰ ਖੇਤਰ ’ਚ ਨਹੀਂ
Advertisement

ਨਵੀਂ ਦਿੱਲੀ (ਅਕਸ਼ੀਵ ਠਾਕੁਰ): ਹਰਿਆਣਾ ਦੇ ਮਹੇਂਦਰਗੜ੍ਹ ਦਾ ਉਹ ਸਕੂਲ, ਜਿਸ ਦੀ ਸਕੂਲ ਬੱਸ ਪਲਟਣ ਕਾਰਨ ਛੇ ਬੱਚਿਆਂ ਦੀ ਮੌਤ ਹੋ ਗਈ ਸੀ, ਸੀਬੀਐੱਸਈ ਨਾਲ ਸਬੰਧਤ ਸੀ ਅਤੇ ਸੀਬੀਐੱਸਈ ਕੋਲ ਸੜਕਾਂ ’ਤੇ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਬੇਧਿਆਨੀ ਲਈ ਸਿੱਖਿਆ ਸੰਸਥਾਵਾਂ ਨੂੰ ਸਜ਼ਾ ਦੇਣ ਦੀ ਕੋਈ ਤਾਕਤ ਨਹੀਂ ਹੈ। ਸੀਬੀਐੱਸਈ ਸਿਰਫ਼ ਸਕੂਲਾਂ ਦੇ ਵਿਦਿਅਕ ਪੈਮਾਨਿਆਂ ਨੂੰ ਲੈ ਕੇ ਕਾਰਵਾਈ ਕਰ ਸਕਦਾ ਹੈ। ਉਧਰ ਹਰਿਆਣਾ ਦੇ ਮੁੱਖ ਸਕੱਤਰ ਟੀ ਵੀ ਐੱਸ ਐੱਨ ਪ੍ਰਸਾਦ ਨੇ ਅਗਲੇ 10 ਦਿਨਾਂ ’ਚ ਹਰੇਕ ਸਕੂਲ ਬੱਸ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ। ਈਦ ਦੇ ਬਾਵਜੂਦ ਸਕੂਲ ਖੋਲ੍ਹਣ ਸਬੰਧੀ ਪੁੱਛੇ ਜਾਣ ’ਤੇ ਸੀਬੀਐੱਸਈ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਸਕੂਲੀ ਬੱਚਿਆਂ ਨੂੰ ਲਿਜਾਣ ਵਾਲੀਆਂ ਬੱਸਾਂ ਦੀ ਫਿਟਨੈੱਸ ਯਕੀਨੀ ਬਣਾਉਣਾ ਸੂਬੇ ਦੇ ਖੇਤਰੀ ਟਰਾਂਸਪੋਰਟ ਦਫ਼ਤਰ ਦੀ ਜ਼ਿੰਮੇਵਾਰੀ ਹੈ। ਸਿੱਖਿਆ ਵੀ ਕਿਸੇ ਸੂਬੇ ਨਾਲ ਸਬੰਧਤ ਮਸਲਾ ਹੈ ਅਤੇ ਸੂਬੇ ਹੀ ਸਕੂਲਾਂ ਦੇ ਖੁੱਲ੍ਹਣ ਤੇ ਬੰਦ ਹੋਣ ਦਾ ਸਮਾਂ ਤੈਅ ਕਰਦੇ ਹਨ।’ ਸੀਬੀਐੱਸਈ ਦੀ ਮਾਨਤਾ ਤਹਿਤ ਸਕੂਲਾਂ ਵਿੱਚ ਲੈੱਬਾਂ, ਕਲਾਸਾਂ, ਸਿੱਖਿਆ ਪੈਮਾਨੇ, ਪ੍ਰੀਖਿਆ ਨਿਯਮ ਅਤੇ ਅਧਿਆਪਕਾਂ ਦੀ ਸਿਖਲਾਈ ਬਾਰੇ ਨਿਯਮ ਹੀ ਆਉਂਦੇ ਹਨ। ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਨਿੱਜੀ ਬੱਸਾਂ ਦੇ ਫਿਟਨੈੱਸ ਸਰਟੀਫਿਕੇਟ ਦੀ ਸਮਾਂ ਸੀਮਾ ਖਤਮ ਹੋਣ ’ਤੇ ਸਿਸਟਮ ਨੂੰ ਸੁਚੇਤ ਕਰਨ ਲਈ ਇੱਕ ਸਾਫਟਵੇਅਰ ਵਿਕਸਿਤ ਕਰਨ ਦੀ ਤੁਰੰਤ ਲੋੜ ਹੈ।

Advertisement

Advertisement
Author Image

joginder kumar

View all posts

Advertisement
Advertisement
×