‘ਮੇਡ ਇਨ ਇੰਡੀਆ’ ਮਾਅਰਕੇ ਲਈ ਸਕੀਮ ਸਰਕਾਰ ਦੇ ਵਿਚਾਰ ਅਧੀਨ
07:31 AM Oct 03, 2024 IST
Advertisement
ਨਵੀਂ ਦਿੱਲੀ, 2 ਅਕਤੂਬਰ
ਸਰਕਾਰ ਆਲਮੀ ਬਾਜ਼ਾਰਾਂ ਵਿਚ ਬਰਾਂਡ ਇੰਡੀਆ ਦੇ ਪ੍ਰਚਾਰ ਪਾਸਾਰ ਦੇ ਇਰਾਦੇ ਨਾਲ ‘ਮੇਡ ਇਨ ਇੰਡੀਆ’ ਮਾਅਰਕੇ ਲਈ ਸਕੀਮ ਘੜਨ ਦੀ ਤਜਵੀਜ਼ ’ਤੇ ਵਿਚਾਰ ਕਰ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਇਕ ਉੱਚ ਪੱਧਰੀ ਕਮੇਟੀ ਸਕੀਮ ਦੇ ਵੇਰਵਿਆਂ ਬਾਰੇ ਘੋਖ ਕਰ ਰਹੀ ਹੈ। ਅਧਿਕਾਰੀ ਮੁਤਾਬਕ ਇਸ ਸਕੀਮ ਦਾ ਇਕੋ ਇਕ ਮਕਸਦ ‘ਮੇਡ ਇਨ ਜਾਪਾਨ’ ਤੇ ‘ਮੇਡ ਇਨ ਸਵਿਟਜ਼ਰਲੈਂਡ’ ਦੀ ਤਰਜ਼ ’ਤੇ ਭਾਰਤ ਦੀ ਇਕ ਮਜ਼ਬੂਤ ਬਰਾਂਡ ਵਜੋਂ ਪਛਾਣ ਬਣਾਉਣਾ ਹੈ। ਅਧਿਕਾਰੀ ਨੇ ਕਿਹਾ, ‘‘ਅਸੀਂ ਇਹ ਪਛਾਣ ਭਾਰਤ ਲਈ ਵੀ ਚਾਹੁੰਦੇ ਹਾਂ।’’ ਮਾਹਿਰਾਂ ਮੁਤਾਬਕ ਬਰਾਂਡ ਇੰਡੀਆ ਦੇ ਪ੍ਰਚਾਰ ਪਾਸਾਰ ਲਈ ਗੁਣਵੱਤਾ ਜਾਗਰੂਕਤਾ ਅਹਿਮ ਹੈ। ਮੌਜੂਦਾ ਸਮੇਂ ਭਾਰਤ ਸਰਕਾਰ ਕੋਲ ‘ਮੇਡ ਇਨ ਇੰਡੀਆ’ ਮਾਰਕੇ ਬਾਰੇ ਕੌਮਾਂਤਰੀ ਪੱਧਰ ’ਤੇ ਜਾਗਰੂਕਤਾ ਤੇ ਪ੍ਰਮੋਸ਼ਨ ਲਈ ਇੰਡੀਆ ਬਰਾਂਡ ਇਕੁਇਟੀ ਫਾਊਂਡੇਸ਼ਨ (ਆਈਬੀਈਐੱਫ) ਹੈ। -ਪੀਟੀਆਈ
Advertisement
Advertisement
Advertisement