ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਤਬਾਹੀ ਦਾ ਮੰਜ਼ਰ

07:51 AM Aug 25, 2023 IST
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਊਪੁਰ ਮੰਡ ਦੇ ਵਾਸੀ ਆਪਣਾ ਸਾਮਾਨ ਕਿਸ਼ਤੀ ਰਾਹੀਂ ਬਾਹਰ ਕੱਢਦੇ ਹੋਏ। ਫੋਟੋ: ਪੰਜਾਬੀ ਟ੍ਰਿਬਿਊਨ

ਹਤਿੰਦਰ ਮਹਿਤਾ
ਜਲੰਧਰ, 24 ਅਗਸਤ
ਬਾਊਪੁਰ ਮੰਡ ਅਤੇ ਨਾਲ ਲਗਦੇ ਪਿੰਡ ਦੇ ਵਾਸੀ ਇਸ ਸਮੇਂ ਲਗਾਤਾਰ ਆਏ ਹੜ੍ਹਾਂ ਨਾਲ ਜੂਝ ਰਹੇ ਹਨ ਤੇ ਹਰ ਪਾਸੇ ਤਬਾਹੀ ਦਾ ਮੰਜ਼ਰ ਦਿਖਾਈ ਦੇ ਰਿਹਾ ਹੈ। ਹੜ੍ਹਾਂ ਨੇ ਨਾ ਸਿਰਫ਼ ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ ਬਲਕਿ ਸਥਾਨਕ ਪਸ਼ੂਆਂ ਅਤੇ ਉਨ੍ਹਾਂ ਦੇ ਮਾਲਕਾਂ ਲਈ ਵੀ ਗੰਭੀਰ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਲੋਕ ਆਪਣੇ ਘਰਾਂ ਵਿਚੋਂ ਸਾਮਾਨ ਨੂੰ ਸੁਰੱਖਿਅਤ ਥਾਂ ’ਤੇ ਲੈ ਜਾ ਰਹੇ ਹਨ। ਹੜ੍ਹਾਂ ਕਾਰਨ ਪਿੰਡਾਂ ਵਿੱਚ ਪਸ਼ੂਆਂ ਦੇ ਸ਼ੈੱਡਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, ਉਹ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਹੁਣ ਵਰਤੋਂ ਦੇ ਯੋਗ ਨਹੀਂ ਰਹੀਆਂ ਹਨ। ਇਥੇ ਬਹੁਤੇ ਕਿਸਾਨਾਂ ਦਾ ਦੂਜੀ ਵਾਰ ਲਾਇਆ ਝੋਨਾ ਵੀ ਹੜ੍ਹ ਦੀ ਮਾਰ ਹੇਠ ਆ ਗਿਆ ਹੈ।
ਤਰਨ ਤਾਰਨ (ਗੁਰਬਖਸ਼ਪੁਰੀ): ਜਿ਼ਲ੍ਹੇ ਦੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਅਤੇ ਹੋਰਨਾਂ ਲੋਕਾਂ ਦੀਆਂ ਮੁਸ਼ਕਲਾਂ ਅਜੇ ਥੋੜ੍ਹੀ ਕੀਤਿਆਂ ਹੱਲ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ| ਉਹ ਇਕ ਵੱਖਰੀ ਗੱਲ ਹੈ ਕਿ ਛੇ ਦਿਨ ਪਹਿਲਾਂ ਇਲਾਕੇ ਦੇ ਪਿੰਡ ਘੜੂੰਮ ਨੇੜੇ ਦਰਿਆ ਸਤਲੁਜ ਵਿੱਚ ਪਏ ਪਾੜ ਦਾ ਵਧੇਰੇ ਭਾਗ ਅੱਜ ਤੱਕ ਪੂਰ ਲਿਆ ਗਿਆ ਹੈ ਪਰ ਇਸ ਪਾੜ ਤੋਂ ਦਰਿਆ ਦਾ ਪਾਣੀ ਅਜੇ ਵੀ ਦਰਿਆ ਦੇ ਪਾਰ ਦੇ ਪਿੰਡਾਂ ਨੂੰ ਜਾ ਰਿਹਾ ਹੈ| ਵਧੇਰੇ ਥਾਵਾਂ ’ਤੇ ਤਾਂ ਦਰਿਆ ਦੇ ਪਾਣੀ ਨੇ ਫਸਲਾਂ ਨੂੰ ਪੰਜ ਦਿਨ ਤੋਂ ਆਪਣੇ ਹੇਠਾਂ ਦੱਬੀ ਰੱਖਿਆ ਹੈ| ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਇਥੇ ਦੱਸਿਆ ਕਿ ਇੰਨੇ ਦਿਨਾਂ ਤੱਕ ਪਾਣੀ ਨਾਲ ਘਿਰੀਆਂ ਫਸਲਾਂ ਨੂੰ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹੀ ਕਿਹਾ ਜਾ ਸਕਦਾ ਹੈ| ਸਭਰਾ ਪਿੰਡ ਦੇ ਕਿਸਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਸਭਰਾ ਪਿੰਡ ਦੇ ਬਾਹਰ ਖੇਤਾਂ ਵਿੱਚ 25 ਦੇ ਕਰੀਬ ਪਰਿਵਾਰ ਰਹਿ ਰਹੇ ਹਨ ਅਤੇ ਇਹ ਸਾਰੇ ਦੇ ਸਾਰੇ 25 ਪਰਿਵਾਰ ਪਿਛਲੇ ਪੰਜ ਦਿਨਾਂ ਤੋਂ ਘਰਾਂ ਤੋਂ ਬੇਘਰ ਹੋਏ ਬੈਠੇ ਹਨ ਅਤੇ ਉਨ੍ਹਾਂ ਨੂੰ ਆਪਣੇ ਪਸ਼ੂਆਂ ਦਾ ਵੀ ਖਿਆਲ ਨਹੀਂ ਹੈ| ਇਲਾਕੇ ਦੇ ਪਿੰਡ ਡੂਮਣੀਵਾਲਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਪ੍ਰਭਾਵਿਤ ਪਿੰਡ ਗਦਾਈਕੇ ਅਤੇ ਭੂਰਾ ਹਥਾੜ ਦੇ ਸਾਰੇ 50 ਪਰਿਵਾਰ ਆਪਣੇ ਜੀਆਂ ਸਮੇਤ ਪੰਜ ਦਿਨ ਤੋਂ ਕਿਧਰੇ ਚਲੇ ਗਏ ਹਨ|

Advertisement

Advertisement