ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਣੇ ਦੋ ਕਾਬੂ
ਕਪੂਰਥਲਾ, 9 ਜੂਨ
ਬੇਗੋਵਾਲ ਪੁਲੀਸ ਨੇ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤੇ ਇੱਕ ਵਿਅਕਤੀ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਨੇ ਨੀਰਜ ਪ੍ਰਕਾਸ਼ ਪੁੱਤਰ ਗੋਬਿੰਦ ਪ੍ਰਕਾਸ਼ ਵਾਸੀ ਭੁਲੱਥ ਨੂੰ ਕਾਬੂ ਕਰਕੇ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਸੁਭਾਨਪੁਰ ਪੁਲੀਸ ਨੇ ਸੁੱਖਾ ਸਿੰਘ ਉਰਫ਼ ਸੁੱਖਾ ਪੁੱਤਰ ਲੱਖਾ ਸਿੰਘ ਵਾਸੀ ਬੂਟ ਨੂੰ ਕਾਬੂ ਕਰਕੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਚੈਕਿੰਗ ਦੌਰਾਨ ਮੋਬਾਈਲ ਤੇ ਸਿੰਮ ਬਰਾਮਦ ਹੋਏ ਹਨ। ਇਸ ਸਬੰਧੀ ਕੋਤਵਾਲੀ ਪੁਲੀਸ ਨੇ ਚਾਰ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਵਾਲਾਤੀ ਸੁਖਦੇਵ ਸਿੰਘ ਉਰਫ਼ ਮੰਗੂ ਵਾਸੀ ਇੰਦਰਾ ਕਾਲੋਨੀ ਫ਼ਿਲੌਰ, ਅਮਿਤ ਉਰਫ਼ ਅਮਤੀ ਪੁੱਤਰ ਸੋਮ ਕੁਮਾਰ ਵਾਸੀ ਨਕੋਦਰ, ਗੁਰਵਿੰਦਰ ਸਿੰਘ ਉਰਫ਼ ਗਿੰਦਾ ਪੁੱਤਰ ਬਲਵਿੰਦਰ ਸਿੰਘ ਵਾਸੀ ਭੋਰਲਾ ਸਮਰਾਲਾ, ਵਿਕਾਸ ਉਰਫ਼ ਨੰਨੂ ਪੁੱਤਰ ਜਗਤਾਰ ਸਿੰਘ ਵਾਸੀ ਈਦਗਾਹ ਗੜ੍ਹਾ ਤੇ ਇੱਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨ ਮੋਬਾਈਲ ਤੇ ਸਿੰਮ ਬਰਾਮਦ ਕੀਤੀ ਹੈ।