ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਸਸੀ ਵਿਦਿਆਰਥੀਆਂ ਨੇ ਪ੍ਰੀਖਿਆ ਦੇਣ ਤੋਂ ਰੋਕਣ ਦੇ ਦੋਸ਼ ਲਾਏ

08:05 AM May 15, 2024 IST
ਆਪਣਾ ਪੱਖ ਰੱਖਦੇ ਹੋਏ ਵਿਦਿਆਰਥੀ।

ਇਕਬਾਲ ਸਿੰਘ ਸ਼ਾਂਤ
ਲੰਬੀ, 14 ਮਈ
ਪੰਜਾਬ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ ਸਿੱਖਵਾਲਾ ਵਿੱਚ ਐੱਮਏ ਪੰਜਾਬੀ-2 ਵਿਸ਼ੇ ਦੇ 12 ਐੱਸਸੀ ਵਿਦਿਆਰਥੀਆਂ ਨੂੰ ਪੰਜਾਬੀ ਲੋਕਧਾਰਾ ਆਚਾਰ ਅਤੇ ਲੋਕ ਸਾਹਿਤ ਵਿਸ਼ੇ ਦੀ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ। ਵਿਦਿਆਰਥੀਆਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਨ੍ਹਾਂ ਦੀ ਸਕਾਲਰਸ਼ਿਪ ਨਹੀਂ ਆਈ ਸੀ। ਵਿਦਿਆਰਥੀਆਂ ਨੇ ਉਸਦੇ ਸਕਿਊਰਿਟੀ ਬਾਂਡ ਵਜੋਂ ਬਿਆਨ ਹਲਫੀਆ ਨਹੀਂ ਦਿੱਤਾ। ਵਿਦਿਆਰਥੀ ਸਤਨਾਮ ਸਿੰਘ, ਕਮਲਦੀਪ ਸਿੰਘ, ਸੰਦੀਪ ਕੁਮਾਰ, ਸੁਨੀਤਾ ਰਾਣੀ, ਗਗਨਦੀਪ ਕੌਰ, ਸਰਬਜੀਤ ਕੌਰ, ਨੀਲਮ ਤੇ ਹੋਰਨਾਂ ਨੇ ਦੱਸਿਆ ਕਿ ਅੱਜ ਜਦੋਂ ਉਹ ਕਾਲਜ ਵਿੱਚ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਏ ਤਾਂ ਸਟਾਫ਼ ਅਤੇ ਸੁਪਰਡੈਂਟ ਨੇ ਪ੍ਰੀਖਿਆ ਵਿੱਚ ਬੈਠਣ ਤੋਂ ਮਨ੍ਹਾਂ ਕਰ ਦਿੱਤਾ। ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 7 ਮਈ ਨੂੰ ਰੋਲ ਨੰਬਰ ਦਿੱਤੇ ਗਏ ਸਨ। ਕਾਲਜ ਪ੍ਰਬੰਧਨ ਨੇ 14 ਮਈ ਤੱਕ ਹਲਫੀਆ ਬਿਆਨ ਦੇਣ ਦਾ ਸਮਾਂ ਦਿੱਤਾ ਸੀ। ਇਸ ਵਿਚਕਾਰ ਤਿੰਨ ਸਰਕਾਰੀ ਛੁੱਟੀਆਂ ਆ ਗਈਆਂ ਅਤੇ ਹਲਫੀਆ ਬਿਆਨ ਨਹੀਂ ਬਣ ਸਕਿਆ। ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਰੇ ਵਿਦਿਆਰਥੀਆਂ ਵੱਲੋਂ ਕਰੀਬ ਘੰਟਾ ਭਰ ਮਿੰਨਤ ਕਰਨ ’ਤੇ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਨਹੀਂ ਬੈਠਣ ਦਿੱਤਾ ਗਿਆ।
ਯੂਨੀਵਰਸਿਟੀ ਦੀ ਹੈਲਪਲਾਈਨ ’ਤੇ ਰਾਬਤੇ ਮਗਰੋਂ ਕਰੀਬ 12 ਵਜੇ ਪ੍ਰੀਖਿਆ ’ਚ ਬੈਠਣ ਦਿੱਤਾ ਗਿਆ ਅਤੇ ਡੇਢ ਘੰਟੇ ਬਾਅਦ ਹੀ ਪੇਪਰ ਫੜ ਲਏ ਗਏ। ਵਿਦਿਆਰਥੀਆਂ ਨੇ ਉਪ ਕੁਲਪਤੀ ਨੂੰ ਸ਼ਿਕਾਇਤ ਭੇਜ ਕੇ ਉਨ੍ਹਾਂ ਦੀ ਪ੍ਰੀਖਿਆ ਖਰਾਬ ਕਰਨ ਲਈ ਜ਼ਿੰਮੇਵਾਰ ਸਟਾਫ ਅਤੇ ਸੁਪਰਡੈਂਟ ਵਗੈਰਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਪ੍ਰਿੰਸੀਪਲ ਡਾ. ਬਲਜਿੰਦਰ ਕੌਰ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦੇ ਆਖਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਯੂਨੀਵਰਸਿਟੀ ਤੋਂ ਸਮਾਂ ਵੱਧ ਮੰਗ ਕੇ ਪੂਰੀ ਪ੍ਰੀਖਿਆ ਲਈ ਗਈ ਹੈ ਤੇ ਬਕਾਇਆ ਦਸਤਾਵੇਜ਼ ਛੇਤੀ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਹੈ।

Advertisement

Advertisement
Advertisement