ਐੱਸਸੀ, ਐੱਸਟੀ ਉਮੀਦਵਾਰਾਂ ਨੂੰ ਨੌਕਰੀ ਅਰਜ਼ੀਆਂ ’ਤੇ ਨਹੀਂ ਦੇਣੀ ਪਵੇਗੀ ਫੀਸ
07:38 AM Aug 23, 2024 IST
Advertisement
ਗੁਹਾਟੀ, 22 ਅਗਸਤ
ਅਸਾਮ ਸਰਕਾਰ ਨੇ ਅੱਜ ਇੱਥੇ ਪੱਟੀਦਰਜ ਜਾਤਾਂ ਅਤੇ ਪੱਟੀਦਰਜ ਕਬੀਲਿਆਂ ਨਾਲ ਸਬੰਧਤ ਉਮੀਦਵਾਰਾਂ ਲਈ ਨੌਕਰੀ ਦੀਆਂ ਸਾਰੀਆਂ ਅਰਜ਼ੀਆਂ ਮੁਫ਼ਤ ਦਾਖ਼ਲ ਕਰਨ ਸਬੰਧੀ ਇੱਕ ਬਿੱਲ ਪੇਸ਼ ਕੀਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪਿਜੂਸ਼ ਹਜ਼ਾਰਿਕਾ ਨੇ ਅਸਾਮ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਸੇਵਾਵਾਂ ਅਤੇ ਅਸਾਮੀਆਂ ਵਿੱਚ ਖਾਲੀ ਅਸਾਮੀਆਂ ਦਾ ਰਾਖਵਾਂਕਰਨ) (ਸੋਧ) ਬਿੱਲ, 2024 ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਤਰਫ਼ੋਂ ਵਿਧਾਨ ਸਭਾ ਵਿੱਚ ਪੇਸ਼ ਕੀਤਾ। ਮੌਜੂਦਾ ਸਮੇਂ ਸਰਕਾਰੀ ਨੌਕਰੀਆਂ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਉਮੀਦਵਾਰਾਂ ਲਈ ਅਰਜ਼ੀ ਫੀਸ ਜਨਰਲ ਵਰਗ ਦੇ ਉਮੀਦਵਾਰਾਂ ਦੇ ਮੁਕਾਬਲੇ ਅੱਧੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿੱਲ ‘ਅਸਾਮ ਸਰਕਾਰ ਅਧੀਨ ਕਿਸੇ ਵੀ ਸੇਵਾ ਜਾਂ ਅਸਾਮੀ ਲਈ ਐੱਸਸੀ ਅਤੇ ਐੱਸਟੀ ਉਮੀਦਵਾਰਾਂ ਤੋਂ ਇਕੱਠੀ ਕੀਤੀ ਜਾਣ ਵਾਲੀ ਪ੍ਰੀਖਿਆ ਫੀਸ ਵਿੱਚ ਛੋਟ ਦੇਣ ਦੀ ਤਜਵੀਜ਼ ਹੈ।’ -ਪੀਟੀਆਈ
Advertisement
Advertisement
Advertisement