ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਬੀਆਈ ਨੇ ਫਿਕਸਡ ਡਿਪਾਜ਼ਿਟ ’ਤੇ ਵਿਆਜ ਦਰਾਂ 0.5 ਫ਼ੀਸਦ ਤੱਕ ਵਧਾਈਆਂ

02:40 PM Dec 27, 2023 IST

ਨਵੀਂ ਦਿੱਲੀ, 27 ਦਸੰਬਰ
ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਕੁਝ ਫਿਕਸਡ ਡਿਪਾਜ਼ਿਟ (ਐੱਫਡੀ) ’ਤੇ ਵਿਆਜ ਦਰਾਂ 'ਚ 0.5 ਫੀਸਦੀ ਤੱਕ ਦਾ ਵਾਧਾ ਕੀਤਾ ਹੈ ਤੇ ਇਹ ਤੁਰੰਤ ਲਾਗੂ ਹੋ ਗਈਆਂ ਹਨ। ਬੈਂਕ ਨੇ 7 ਤੋਂ 45 ਦਿਨਾਂ ਤੱਕ ਦੀ ਮਿਆਦ ਪੂਰੀ ਹੋਣ ਵਾਲੀ ਜਮ੍ਹਾ 'ਤੇ ਵਿਆਜ ਦਰ 3 ਫੀਸਦੀ ਤੋਂ ਵਧਾ ਕੇ 3.50 ਫੀਸਦੀ ਕਰ ਦਿੱਤੀ ਹੈ। 46 ਦਿਨਾਂ ਦੀ ਮਿਆਦ 'ਤੇ 179 ਦਿਨਾਂ ਦੀ ਵਿਆਜ ਦਰ 4.50 ਫੀਸਦੀ ਤੋਂ ਵਧਾ ਕੇ 4.75 ਫੀਸਦੀ ਕਰ ਦਿੱਤੀ ਹੈ। ਬੈਂਕ ਨੇ 180 ਦਿਨਾਂ ਤੋਂ 210 ਦਿਨਾਂ ਦੀ ਮਿਆਦ 'ਤੇ ਵਿਆਜ ਦਰ ਵੀ 5.25 ਫੀਸਦੀ ਤੋਂ ਵਧਾ ਕੇ 5.75 ਫੀਸਦੀ ਕਰ ਦਿੱਤੀ ਹੈ। 211 ਦਿਨਾਂ ਤੋਂ ਇੱਕ ਸਾਲ ਤੋਂ ਘੱਟ ਮਿਆਦ ਵਾਲੀਆਂ ਐਫਡੀਜ਼ ਲਈ ਵਿਆਜ ਦਰ 5.75 ਪ੍ਰਤੀਸ਼ਤ ਤੋਂ ਵਧਾ ਕੇ 6 ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਤਿੰਨ ਸਾਲ ਤੋਂ ਲੈ ਕੇ ਪੰਜ ਸਾਲ ਤੋਂ ਘੱਟ ਦੀ ਮਿਆਦ ਵਾਲੇ ਡਿਪਾਜ਼ਿਟ 'ਤੇ ਵਿਆਜ ਦਰ 6.50 ਫੀਸਦੀ ਤੋਂ ਵਧਾ ਕੇ 6.75 ਕਰ ਦਿੱਤੀ ਗਈ ਹੈ। ਹੋਰ ਕਾਰਜਕਾਲ ਦਰਾਂ ਨੂੰ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Advertisement

Advertisement