ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਬੀਆਈ ਨੇ ਫਿਕਸਡ ਡਿਪਾਜ਼ਿਟ ’ਤੇ ਵਿਆਜ ਦਰਾਂ ਵਧਾਈਆਂ

06:07 AM Dec 28, 2023 IST

ਨਵੀਂ ਦਿੱਲੀ, 27 ਦਸੰਬਰ
ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਕੁਝ ਫਿਕਸਡ ਡਿਪਾਜ਼ਿਟ (ਐੱਫਡੀ) ’ਤੇ ਵਿਆਜ ਦਰਾਂ ’ਚ 0.5 ਫੀਸਦੀ ਤੱਕ ਦਾ ਵਾਧਾ ਕੀਤਾ ਹੈ ਤੇ ਇਹ ਤੁਰੰਤ ਲਾਗੂ ਹੋ ਗਈਆਂ ਹਨ। ਬੈਂਕ ਨੇ 7 ਤੋਂ 45 ਦਿਨਾਂ ਤੱਕ ਦੀ ਐੱਫਡੀ ’ਤੇ ਵਿਆਜ ਦਰ 3 ਫੀਸਦੀ ਤੋਂ ਵਧਾ ਕੇ 3.50 ਫੀਸਦੀ ਕਰ ਦਿੱਤੀ ਹੈ। ਜਦਕਿ 46 ਤੋਂ 179 ਦਿਨਾਂ ਦੀ ਐੱਫਡੀ ’ਤੇ ਵਿਆਜ ਦਰ 4.50 ਫੀਸਦੀ ਤੋਂ ਵਧਾ ਕੇ 4.75 ਫੀਸਦੀ ਕਰ ਦਿੱਤੀ ਹੈ। ਬੈਂਕ ਨੇ 180 ਤੋਂ 210 ਦਿਨਾਂ ਲਈ ਵਿਆਜ ਦਰ ਵੀ 5.25 ਫੀਸਦੀ ਤੋਂ ਵਧਾ ਕੇ 5.75 ਫੀਸਦੀ ਕਰ ਦਿੱਤੀ ਹੈ। 211 ਦਿਨਾਂ ਤੋਂ ਇੱਕ ਸਾਲ ਤੋਂ ਘੱਟ ਮਿਆਦ ਵਾਲੀਆਂ ਐੱਫਡੀਜ਼ ਲਈ ਵਿਆਜ ਦਰ 5.75 ਫੀਸਦੀ ਤੋਂ ਵਧਾ ਕੇ 6 ਫੀਸਦੀ ਕਰ ਦਿੱਤੀ ਗਈ ਹੈ। ਤਿੰਨ ਸਾਲ ਤੋਂ ਲੈ ਕੇ ਪੰਜ ਸਾਲ ਤੋਂ ਘੱਟ ਦੀ ਮਿਆਦ ਵਾਲੇ ਡਿਪਾਜ਼ਿਟ ’ਤੇ ਵਿਆਜ ਦਰ 6.50 ਫੀਸਦੀ ਤੋਂ ਵਧਾ ਕੇ 6.75 ਕਰ ਦਿੱਤੀ ਗਈ ਹੈ। -ਪੀਟੀਆਈ

Advertisement

Advertisement