ਹੱਜ ਯਾਤਰੀਆਂ ਨੂੰ ਲੈ ਕੇ ਪੁੱਜੀ Saudi airline ’ਚ ਆਈ ਖਰਾਬੀ, ਪਹੀਆਂ ’ਚੋਂ ਨਿਕਲੇ ਚੰਗਿਆੜੇ
12:38 PM Jun 16, 2025 IST
ਲਖਨਊ, 16 ਜੂਨ
Advertisement
Fault In Plane: ਸਾਊਦੀ ਏਅਰਲਾਈਨ ਦੇ 242 ਹੱਜ ਯਾਤਰੀਆਂ ਨੂੰ ਲੈ ਕੇ ਜੇਦਾਹ ਤੋਂ ਲਖਨਊ ਪੁੱਜੇ ਜਹਾਜ਼ ਦੀ ਲੈਂਡਿੰਗ ਮੌਕੇ ਪਹੀਆਂ ਵਿਚੋਂ ਚੰਗਿਆੜੇ ਨਿਕਲਣ ਕਰਕੇ ਇਥੇ ਹਵਾਈ ਅੱਡੇ ’ਤੇ ਅਲਾਰਮ ਵੱਜ ਗਿਆ। ਇਹ ਘਟਨਾ ਐਤਵਾਰ ਸਵੇਰ ਨੂੰ ਚੌਧਰੀ ਚਰਨ ਸਿੰਘ ਕੌਮਾਂਤਰੀ ਹਵਾਈ ਅੱਡੇ ਦੀ ਹੈ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਜਹਾਜ਼ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ।
ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਜੇਦਾਹ ਤੋਂ 242 ਹੱਜ ਯਾਤਰੀਆਂ ਨੂੰ ਵਾਪਸ ਲੈ ਕੇ ਆ ਰਹੇ ਸਾਊਦੀ ਏਅਰਲਾਈਨ ਦੇ ਜਹਾਜ਼ ਦੇ ਪਹੀਆਂ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ।’’ ਉਨ੍ਹਾਂ ਕਿਹਾ, ‘‘ਜਹਾਜ਼ ਬਚਾਅ ਤੇ ਫਾਇਰ ਬ੍ਰਿਗੇਡ (ARFF) ਟੀਮ ਮੌਕੇ ’ਤੇ ਪੁੱਜੀ। ਸਾਊਦੀ ਟੀਮ ਨਾਲ ਮਿਲ ਕੇ ਧੂੰਏਂ ’ਤੇ ਕਾਬੂ ਪਾਇਆ ਤੇ ਜਹਾਜ਼ ਨੂੰ ਹੋਣ ਵਾਲਾ ਨੁਕਸਾਨ ਟਲ ਗਿਆ।’’ ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਹਵਾਈ ਅੱਡੇ ਦੇ ਸੰਚਾਲਨ ’ਤੇ ਕੋਈ ਅਸਰ ਨਹੀਂ ਪਿਆ। ਸੂਤਰਾਂ ਨੇ ਕਿਹਾ ਕਿ ਖਾਲੀ ਜਹਾਜ਼ ਅੱਜ ਆਪਣੀ ਵਾਪਸੀ ਲਈ ਰਵਾਨਾ ਹੋਵੇਗਾ। ਪੀਟੀਆਈ
Advertisement
Advertisement