Bomb Threat: ਹੈਦਰਾਬਾਦ ਆ ਰਹੀ Lufthansa ਏਅਰਲਾਈਨ ਦੀ ਉਡਾਣ ਫਰੈਂਕਫਰਟ ਮੋੜੀ
11:19 AM Jun 16, 2025 IST
ਮੁੰਬਈ, 16 ਜੂਨ
Advertisement
Lufthansa ਏਅਰਲਾਈਨ ਦੀ ਫਰੈਂਕਫਰਟ-ਹੈਦਰਾਬਾਦ ਉਡਾਣ ਨੂੰ ‘ਬੰਬ ਦੀ ਧਮਕੀ’ ਮਿਲਣ ਮਗਰੋਂ ਐਤਵਾਰ ਨੂੰ ਫਰੈਂਕਫਰਟ ਡਾਇਵਰਟ ਕਰ ਦਿੱਤਾ ਗਿਆ ਹੈ। ਏਅਰਲਾਈਨ ਦੇ ਤਰਜਮਾਨ ਨੇ ਇਕ ਬਿਆਨ ਵਿਚ ਕਿਹਾ ਕਿ ਯਾਤਰੀਆਂ ਦੀ ਠਹਿਰ ਲਈ ਫਰੈਂਕਫਰਟ ਵਿਚ ਪ੍ਰਬੰਧ ਕੀਤਾ ਗਿਆ ਹੈ ਤੇ ਉਡਾਣ ਹੁਣ ਸੋਮਵਾਰ ਨੂੰ ਹੈਦਰਾਬਾਦ ਲਈ ਰਵਾਨਾ ਹੋਵੇਗੀ।
Lufthansa ਦੇ ਤਰਜਮਾਨ ਨੇ ਇਕ ਬਿਆਨ ਵਿਚ ਕਿਹਾ, ‘‘ਸੋਸ਼ਲ ਮੀਡੀਆ ਉੱਤੇ ਇਕ ਪੋਸਟ ਵਿਚ ਮਿਲੀ ਬੰਬ ਦੀ ਧਮਕੀ ਅਥਾਰਿਟੀਜ਼ ਦੇ ਧਿਆਨ ਵਿਚ ਲਿਆਉਣ ਮਗਰੋਂ Lufthansa ਦੀ ਫਰੈਂਕਫਰਟ ਤੋਂ ਹੈਦਰਾਬਾਦ ਜਾ ਰਹੀ ਉਡਾਣ LH752 ਇਹਤਿਆਤ ਵਜੋਂ ਵਾਪਸ ਫਰੈਂਕਫਰਸਟ ਮੋੜ ਦਿੱਤੀ ਗਈ ਹੈ।’’ ਫਲਾਈਟ ਟਰੈਕਿੰਗ ਵੈੱਬਸਾਈਟ flightradar24.com ਮੁੁਤਾਬਕ ਉਡਾਣ LH 752, ਜੋ ਬੋਇੰਗ 787-9 ਡਰੀਮਲਾਈਨਰ ਏਅਰਕਰਾਫਟ ਹੈ, ਫਰੈਂਕਫਰਟ ਤੋਂ ਆਪਣੇ ਨਿਰਧਾਰਿਤ ਸਮੇਂ ਬਾਅਦ ਦੁਪਹਿਰ 1:05 ਵਜੇ ਦੀ ਥਾਂ 2:29 ਵਜੇ ਰਵਾਨਾ ਹੋਇਆ ਸੀ। ਵੈੱਬਸਾਈਟ ਮੁਤਾਬਕ ਉਡਾਣ ਨੇ ਹੈਦਰਾਬਾਦ ਵਿਚ ਵੱਡੇ ਤੜਕੇ 1:20 ਵਜੇ ਲੈਂਡ ਕਰਨਾ ਸੀ। -ਪੀਟੀਆਈ
Advertisement
Advertisement