ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ ਦੇ ਜੇਲ੍ਹ ਵਿਭਾਗ ਵਿੱਚ ਸਤਵੀਰ ਕੌਰ ਬਣੀ ਅਸਿਸਟੈਂਟ ਸੁਪਰਡੈਂਟ

08:58 AM Aug 20, 2024 IST
ਅਸਿਸਟੈਂਟ ਸੁਪਰਡੈਂਟ ਬਣਨ ਮਗਰੋਂ ਆਪਣੇ ਅਫ਼ਸਰਾਂ ਨਾਲ ਸਤਵੀਰ ਕੌਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਗਸਤ
ਪਿੰਡ ਅਤਰ ਸਿੰਘ ਵਾਲਾ ਦੀ ਧੀ ਅਤੇ ਨੇੜਲੇ ਪਿੰਡ ਬਡਰੁੱਖਾਂ ਦੀ ਦੋਹਤੀ ਸਤਵੀਰ ਕੌਰ ਨੇ ਕੈਨੇਡਾ ਵਿੱਚ ਜੇਲ੍ਹ ਵਿਭਾਗ ਵਿੱਚ ਅਸਿਸਟੈਂਟ ਸੁਪਰਡੈਂਟ ਦੀ ਨੌਕਰੀ ਹਾਸਲ ਕਰਕੇ ਮਾਪਿਆਂ ਅਤੇ ਨਾਨਕੇ ਪਿੰਡ ਦਾ ਮਾਣ ਵਧਾਇਆ ਹੈ। ਸਤਵੀਰ ਕੌਰ ਦੇ ਨਾਨਕਾ ਪਿੰਡ ਬਡਰੁੱਖਾਂ ਵਿੱਚ ਅੱਜ ਜਦੋਂ ਰੱਖੜੀ ਮੌਕੇ ਉਸ ਦੀ ਮਾਤਾ ਹਰਦੀਪ ਕੌਰ ਨੇ ਆਪਣੇ ਭਰਾ ਰਣਦੀਪ ਸਿੰਘ ਮਿੰਟੂ ਨੂੰ ਇਹ ਖੁਸ਼ੀਆਂ ਭਰੀ ਖ਼ਬਰ ਦਿੱਤੀ ਤਾਂ ਸਤਵੀਰ ਦੇ ਨਾਨਕੇ ਘਰ ਖੁਸ਼ੀ ਵਿਚ ਲੱਡੂ ਵੰਡੇ ਗਏ। ਸਤਵੀਰ ਕੌਰ ਦੇ ਪਿਤਾ ਹਰਬੰਸ ਸਿੰਘ ਵਾਸੀ ਪਿੰਡ ਅਤਰ ਸਿੰਘ ਵਾਲਾ ਸਬ ਤਹਿਸੀਲ ਧਨੌਲਾ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਉਹ ਖੁਦ ਵੀ ਜੇਲ੍ਹ ਵਿਭਾਗ ਪੰਜਾਬ ਦੇ ਸੇਵਾਮੁਕਤ ਮੁਲਾਜ਼ਮ ਹਨ। ਉਸ ਦੀ ਧੀ ਨੇ ਕੈਨੇਡਾ ਦੇ ਜੇਲ੍ਹ ਵਿਭਾਗ ਵਿਚ ਨੌਕਰੀ ਹਾਸਲ ਕਰਕੇ ਸਾਡਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਸਤਵੀਰ ਕੌਰ 2018 ਵਿੱਚ 10 2 ਮੈਡੀਕਲ ਕਰਕੇ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ ਜਿਥੇ ਉਸ ਨੇ ਬੀ-ਫਾਰਮੇਸੀ ਦੀ ਪੜ੍ਹਾਈ ਕੀਤੀ। ਉਨ੍ਹਾਂ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ’ਚੋ ਸਤਵੀਰ ਸਭ ਤੋਂ ਵੱਡੀ ਹੈ।
ਸਤਵੀਰ ਦੇ ਮਾਮਾ ਰਣਦੀਪ ਸਿੰਘ ਮਿੰਟੂ ਪ੍ਰਧਾਨ ਟਰੱਕ ਯੂਨੀਅਨ ਸੰਗਰੂਰ ਨੇ ਦੱਸਿਆ ਕਿ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਉਪਰੰਤ ਉਸ ਦੀ ਭਾਣਜੀ ਨੇ ਕਰੀਬ ਡੇਢ ਸਾਲ ਬੱਸ ਦੀ ਡਰਾਈਵਿੰਗ ਵੀ ਕੀਤੀ ਹੈ। ਸਤਵੀਰ ਕੌਰ ਦੀ ਮਾਤਾ ਹਰਦੀਪ ਕੌਰ ਅਤੇ ਨਾਨੀ ਸਾਬਕਾ ਸਰਪੰਚ ਬਡਰੁੱਖਾਂ ਹਰਬੰਸ ਕੌਰ ਨੇ ਕਿਹਾ ਕਿ ਧੀਆਂ ਕਿਸੇ ਵੀ ਖੇਤਰ ਵਿਚ ਪੁੱਤਾਂ ਤੋਂ ਘੱਟ ਨਹੀਂ ਹਨ। ਇਸ ਮੌਕੇ ਸਾਬਕਾ ਪੰਚ ਨਿਰਮਲ ਸਿੰਘ, ਸੱਤਪਾਲ ਸਿੰਘ, ਰਾਜਿੰਦਰ ਪਾਲ ਸਿੰਘ ਤੋਂ ਇਲਾਵਾ ਸਕੇ ਸਬੰਧੀ ਤੇ ਰਿਸ਼ਤੇਦਾਰ ਮੌਜੂਦ ਸਨ।

Advertisement

Advertisement
Advertisement