ਉੱਚਾ ਥੜ੍ਹਾ ਦੀ ਸਰਪੰਚ ਪੰਚਾਂ ਸਣੇ ‘ਆਪ’ ਵਿੱਚ ਸ਼ਾਮਲ
06:07 AM Dec 11, 2024 IST
ਪੱਤਰ ਪ੍ਰੇਰਕ
ਪਠਾਨਕੋਟ, 10 ਦਸੰਬਰ
ਹਲਕਾ ਸੁਜਾਨਪੁਰ ਦੇ ਬਲਾਕ ਧਾਰ ਦੇ ਪਿੰਡ ਉਚਾ ਥੜ੍ਹਾ ਦੀ ਸਰਪੰਚ ਨਰਿੰਦਰਾ ਕੁਮਾਰੀ ਆਪਣੇ ਪੰਚਾਇਤ ਮੈਂਬਰਾਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਇਸ ਮੌਕੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਬਾਕੀ ਪੰਚਾਇਤ ਮੈਂਬਰਾਂ ਵਿੱਚ ਅਰਪਣ, ਬਲਵੰਤ ਸਿੰਘ, ਅਨੀਤਾ ਦੇਵੀ, ਮੋਨਿਕਾ, ਕਾਜਲ, ਸੁਰੇਸ਼ ਸ਼ਰਮਾ ਅਤੇ ਚਰਨ ਦਾਸ ਸ਼ਾਮਲ ਸਨ। ਸਰਪੰਚ ਨਰਿੰਦਰਾ ਕੁਮਾਰੀ ਅਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਲੜੀ ਜਾ ਰਹੀ ਲੜਾਈ ਅਤੇ ਜਨਤਾ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
Advertisement
Advertisement