ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਪੰਚ ਦੀਪਕ ਸ਼ਰਮਾ ਵੱਲੋਂ ਸਰਕਾਰੀ ਸਕੂਲ ਨੂੰ ਪੌਦੇ ਤੇ ਗਮਲੇ ਦਾਨ

10:28 AM Nov 04, 2024 IST
ਸਕੂਲ ਵਿੱਚ ਪੌਦੇ ਤੇ ਗਮਲੇ ਦਾਨ ਕਰਦੇ ਹੋਏ ਸਰਪੰਚ ਦੀਪਕ ਸ਼ਰਮਾ।

 

Advertisement

ਨਿੱਜੀ ਪੱਤਰ ਪ੍ਰੇਰਕ
ਭਾਈ ਰੂਪਾ, 3 ਨਵੰਬਰ
ਪਿੰਡ ਰਾਜਗੜ੍ਹ ਦੇ ਨਵੇਂ ਬਣੇ ਨੌਜਵਾਨ ਸਰਪੰਚ ਦੀਪਕ ਸ਼ਰਮਾ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੀ ਸੁੰਦਰਤਾ ਵਧਾਉਣ ਲਈ ਵੱਡੀ ਗਿਣਤੀ ਵਿੱਚ ਪੌਦੇ ਅਤੇ ਗਮਲੇ ਦਾਨ ਕੀਤੇ ਹਨ। ਸਕੂਲ ਮੁਖੀ ਮਨਦੀਪ ਸਿੰਘ ਭਗਤਾ ਨੇ ਦੱਸਿਆ ਕਿ ਇਹ ਦਾਨ ਪਰਮਜੀਤ ਸ਼ਰਮਾ ਪੋਮੀ (ਕੈਨੇਡਾ) ਵੱਲੋਂ ਆਪਣੇ ਭਤੀਜੇ ਦੀਪਕ ਸ਼ਰਮਾ ਦੇ ਸਰਪੰਚ ਬਣਨ ਦੀ ਖੁਸ਼ੀ ਵਿੱਚ ਕੀਤਾ ਗਿਆ ਹੈ। ਇਸ ਮੌਕੇ ਸਰਪੰਚ ਦੀਪਕ ਸ਼ਰਮਾ, ਪੰਚ ਸੇਵਕ ਸਿੰਘ, ਗੋਰਾ ਸਿੰਘ, ਸੁਖਮੰਦਰ ਸਿੰਘ, ਗੁਰਪ੍ਰੀਤ ਗੋਪੀ, ਰਾਮ ਸਿੰਘ, ਕੁਲਵਿੰਦਰ ਸਿੰਘ ਅਤੇ ਵਿਜੈ ਕੁਮਾਰ ਨੇ ਪੌਦੇ ਗਮਲੇ ‘ਚ ਲਗਾ ਕੇ ਇਸ ਕਾਰਜ਼ ਦਾ ਉਦਘਾਟਨ ਕੀਤਾ। ਸਰਪੰਚ ਸ਼ਰਮਾ ਨੇ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਬਲਾਕ ਪੱਧਰ ਤੇ ਸਾਇੰਸ ਡਰਾਮੇ ’ਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਇਸ ਸਮੇਂ ਸਿਮਰਜੀਤ ਕੌਰ, ਰਾਜਦੀਪ ਕੌਰ, ਏਕਤਾ ਰਾਣੀ, ਸ਼ਸ਼ੀ ਕੁਮਾਰ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਮਨਪ੍ਰੀਤ ਸਿੰਘ ਤੇ ਨਜ਼ੀਰ ਖਾਨ ਹਾਜ਼ਰ ਸਨ।

Advertisement
Advertisement