For the best experience, open
https://m.punjabitribuneonline.com
on your mobile browser.
Advertisement

ਕੇਰਲਾ ਦੇ ਸਾਹਿਤਕਾਰ ਪ੍ਰਭਾ ਵਰਮਾ ਨੂੰ ਸਰਸਵਤੀ ਸੰਮਾਨ ਪੁਰਸਕਾਰ

07:32 AM Mar 19, 2024 IST
ਕੇਰਲਾ ਦੇ ਸਾਹਿਤਕਾਰ ਪ੍ਰਭਾ ਵਰਮਾ ਨੂੰ ਸਰਸਵਤੀ ਸੰਮਾਨ ਪੁਰਸਕਾਰ
Advertisement

ਨਵੀਂ ਦਿੱਲੀ, 18 ਮਾਰਚ
ਕੇਰਲਾ ਦੇ ਉੱਘੀ ਕਵੀ ਤੇ ਸਾਹਿਤਕਾਰ ਪ੍ਰਭਾ ਵਰਮਾ ਨੂੰ ਉਨ੍ਹਾਂ ਦੇ ਕੰਮ ‘ਰੁਦਰਾ ਸਾਥਵੀਕਾਮ’ ਲਈ ਸਰਸਵਤੀ ਸੰਮਾਨ-2023 ਨਾਲ ਨਿਵਾਜਿਆ ਗਿਆ ਹੈ। ਕੇ.ਕੇ.ਬਿਰਲਾ ਫਾਊਂਡੇਸ਼ਨ ਵੱਲੋਂ 1991 ਵਿਚ ਸ਼ੁਰੂ ਕੀਤੇ ਇਸ ਐਵਾਰਡ ਨੂੰ ਦੇਸ਼ ਦਾ ਸਭ ਤੋਂ ਮਾਣਮੱਤਾ ਤੇ ਸਿਖਰਲਾ ਸਾਹਿਤ ਪੁਰਸਕਾਰ ਮੰਨਿਆ ਜਾਂਦਾ ਹੈ। ਮਲਿਆਲਮ ਵਿਚ ਕੱਢਿਆ ਕਾਵਿਕ ਸੰਗ੍ਰਹਿ ‘ਰੁਦਰਾ ਸਾਥਵਿਕਮ’ 2022 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਅਰਜਨ ਕੁਮਾਰ ਸੀਕਰੀ ਦੀ ਅਗਵਾਈ ਵਾਲੀ ਉੱਚ ਪੱਧਰੀ ‘ਚਯਨ ਕਮੇਟੀ’ (ਚੋਣ ਕਮੇਟੀ) ਨੇ ਪ੍ਰਭ ਵਰਮਾ ਦੇ ਕਾਵਿਕ ਸੰਗ੍ਰਹਿ ਦੀ ਐਵਾਰਡ ਲਈ ਚੋਣ ਕੀਤੀ ਸੀ। ਫਾਊਂਡੇਸ਼ਨ ਨੇ ਕਿਹਾ, ‘‘22 ਭਾਸ਼ਾਈ ਕਮੇਟੀਆਂ ਨੇ 2013 ਤੇ 2022 ਦਰਮਿਆਨ ਪ੍ਰਕਾਸ਼ਿਤ ਕਿਤਾਬਾਂ ’ਤੇ ਵਿਸਥਾਰ ’ਚ ਵਿਚਾਰ ਚਰਚਾ ਕੀਤੀ ਤੇ ਉਨ੍ਹਾਂ 22 ਭਾਸ਼ਾਵਾਂ ਵਿਚੋਂ ਇਕ ਇਕ ਕਿਤਾਬ ਦੀ ਪੰਜ ਖੇਤਰੀ ਕਮੇਟੀਆਂ ਨੂੰ ਸਿਫਾਰਸ਼ ਕੀਤੀ ਗਈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×