For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ

09:38 AM Jul 11, 2024 IST
ਬਠਿੰਡਾ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ
ਬਠਿੰਡਾ ਵਿਚ ਬੂਟੇ ਲਾਉਂਦੇ ਹੋਏ ਇੰਜਨੀਅਰ ਜਗਦੀਪ ਸਿੰਘ ਸਰਾ ਤੇ ਹੋਰ।
Advertisement

ਬਠਿੰਡਾ:

Advertisement

ਵਾਤਾਵਰਨ ਦੀ ਸ਼ੁੱਧਤਾ ਦੇ ਮੱਦੇਨਜ਼ਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਉਪ ਮੰਡਲ ਇੰਜਨੀਅਰ ਜਗਦੀਪ ਸਿੰਘ ਸਰਾ, ਰਣਜੀਤ ਸਿੰਘ ਏਈ ਅਤੇ ਸਮੂਹ ਫੀਲਡ ਸਟਾਫ ਵੱਲੋਂ ਹੈਡ ਵਾਟਰ ਵਰਕਸ ਭਾਗੂ ਰੋਡ ਉੱਪਰ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਪ ਮੰਡਲ ਇੰਜਨੀਅਰ ਸ੍ਰੀ ਸਰਾਂ ਨੇ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਦਰਖਤਾਂ ਦੀ ਲੋੜ ਹੈ, ਜਿਸ ਸਬੰਧੀ ਮੰਡਲ ਨੰਬਰ 3 ਬਠਿੰਡਾ ਅਧੀਨ ਆਉਂਦੀਆਂ ਵੱਖ-ਵੱਖ ਜਲ ਸਪਲਾਈ ਤੇ ਵੱਖ-ਵੱਖ ਛਾਂਦਾਰ ਤੇ ਫਲਦਾਰ ਪੌਦੇ ਲਗਾਏ ਜਾ ਰਹੇ ਹਨ। ਇਸ ਮੌਕੇ ਜੇਟੀ ਅਸ਼ੋਕ ਕੁਮਾਰ, ਹਰਪਾਲ ਸਿੰਘ, ਮਲਕੀਤ ਸਿੰਘ, ਗੁਰਤੇਜ ਸਿੰਘ, ਮੱਖਣ ਸਿੰਘ, ਅਮਰਜੀਤ ਸਿੰਘ, ਨਵਕਿਰਨ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਇੰਦਰ ਮੋਹਨ, ਅਜੇ ਕੁਮਾਰ ਅਤੇ ਸ਼ੇਰੇ ਆਲਮ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement