ਪੇਂਟਿੰਗ ਮੁਕਾਬਲੇ ’ਚ ਸਨਮਤੀ ਵਿਮਲ ਸਕੂਲ ਮੋਹਰੀ
10:18 AM Dec 12, 2024 IST
ਜਗਰਾਉਂ:
Advertisement
ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਕਰਵਾਏ ਅੰਤਰ-ਸਕੂਲ ਪੇਂਟਿੰਗ ਮੁਕਾਬਲੇ ’ਚ ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਮੋਹਰੀ ਰਿਹਾ ਹੈ। ਸਕੂਲ ਡਾਇਰੈਕਟਰ ਸ਼ਸ਼ੀ ਜੈਨ ਨੇ ਦੱਸਿਆ ਕਿ ਬਾਰ੍ਹਵੀਂ ਕਾਮਰਸ ਦੇ ਵਿਦਿਆਰਥੀ ਰਿਪਨਜੋਤ ਸਿੰਘ ਨੇ ਪਹਿਲਾ ’ਤੇ ਨੌਵੀਂ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਦੂਜਾ ਜਦਕਿ ਨੌਵੀਂ ਜਮਾਤ ਦੀ ਹੀ ਸੁਖਮਨ ਕੌਰ ਤੇ ਸੱਤਵੀਂ ਦੇ ਵਿਦਿਆਰਥੀ ਅਰੁਣ ਜੈਨ ਨੇ ਤੀਜਾ ਸਥਾਨ ਹਾਸਲ ਕੀਤਾ। ਡਾਇਰੈਕਟਰ ਜੈਨ ਤੇ ਪ੍ਰਿੰ. ਸੁਪ੍ਰਿਆ ਖੁਰਾਣਾ ਨੇ ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਹੀ ਭਵਿੱਖ ‘ਚ ਬੱਚਿਆਂ ਲਈ ਰਾਹ ਦਸੇਰਾ ਬਣਦੀਆਂ ਹਨ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ ਤੇ ਸੈਕਟਰੀ ਮਹਾਂਵੀਰ ਜੈਨ ਵੀ ਮੌਜੂਦ ਸਨ, ਜਿਨ੍ਹਾਂ ਪੇਂਟਿੰਗ ‘ਚ ਜੇਤੂ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਇਨਾਮ ਦਿੱਤੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement