For the best experience, open
https://m.punjabitribuneonline.com
on your mobile browser.
Advertisement

ਸੰਜੇ ਦੱਤ ਕਿਸੇ ਸਮੇਂ ਮੇਰੇ ਨਾਲ ‘ਵਿਆਹ’ ਕਰਵਾਉਣਾ ਚਾਹੁੰਦਾ ਸੀ: ਸਾਇਰਾ ਬਾਨੋ

07:28 AM Jul 30, 2024 IST
ਸੰਜੇ ਦੱਤ ਕਿਸੇ ਸਮੇਂ ਮੇਰੇ ਨਾਲ ‘ਵਿਆਹ’ ਕਰਵਾਉਣਾ ਚਾਹੁੰਦਾ ਸੀ  ਸਾਇਰਾ ਬਾਨੋ
Advertisement

ਮੁੰਬਈ:

ਬੌਲੀਵੁੱਡ ਦਾ ਮਸ਼ਹੂਰ ਅਦਾਕਾਰ ਸੰਜੇ ਦੱਤ ਸੋਮਵਾਰ ਨੂੰ ਆਪਣਾ 65ਵਾਂ ਜਨਮ ਦਿਨ ਮਨਾ ਰਿਹਾ ਹੈ। ਉਥੇ, ਦੂਜੇ ਪਾਸੇ ਉੱਘੀ ਅਭਿਨੇਤਰੀ ਸਾਇਰਾ ਬਾਨੋ ਨੇ ਸੰਜੇ ਦੱਤ ਦਾ ਬਚਪਨ ਦਾ ਖਾਸ ਕਿੱਸਾ ਲੋਕਾਂ ਨਾਲ ਸਾਂਝਾ ਕੀਤਾ। ਇਸ ਉੱਘੀ ਅਦਾਕਾਰਾ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ’ਤੇ ਆਪਣੇ ਮਰਹੂਮ ਪਤੀ ਅਤੇ ਉਘੇ ਬੌਲੀਵੁੱਡ ਸਟਾਰ ਦਿਲੀਪ ਕੁਮਾਰ ਨਾਲ ਨੌਜਵਾਨ ਸੰਜੇ ਦੀ ਇਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ। ਤਸਵੀਰ ਦੇ ਨਾਲ ਹੀ ਸਾਇਰਾ ਨੇ ਸੰਜੇ ਦੇ ਬਚਪਨ ਦੀ ਇੱਕ ਮਨਮੋਹਕ ਕਹਾਣੀ ਸੁਣਾਈ। ਅਭਿਨੇਤਰੀ ਨੇ ਤਸਵੀਰ ਨਾਲ ਇਕ ਨੋਟ ਲਿਖਿਆ ਕਿ ਇਕ ਸਮੇਂ ਨਿੱਕੇ ‘ਸੰਜੂ’ ਨੇ ਉਸ ਨਾਲ ਵਿਆਹ ਕਰਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ। ਸਾਇਰਾ ਨੇ ਲਿਖਿਆ: ‘ਸੰਜੂ ਮੇਰੇ ਲਈ ਹਮੇਸ਼ਾ ਇੱਕ ਪਰਿਵਾਰਕ ਮੈਂਬਰ ਵਾਂਗ ਰਿਹਾ ਹੈ। ਮੇਰਾ ਪੂਰਾ ਪਰਿਵਾਰ, ਅੰਮਾ ਜੀ ਤੋਂ ਲੈ ਕੇ ਆਪਾਜੀ ਸਮੇਤ ਦਿਲੀਪ ਸਾਹਿਬ ਅਤੇ ਮੇਰੇ ਤੱਕ। ਅਸੀਂ ਉਸ (ਸੰਜੂ) ਨੂੰ ਇੱਕ ਛੋਟੇ ਬੱਚੇ ਤੋਂ ਕਮਾਲ ਦਾ ਵਿਅਕਤੀ ਬਣਦੇ ਦੇਖਿਆ ਹੈ ਜੋ ਉਹ ਅੱਜ ਹੈ। ਮੈਨੂੰ ਅਜੇ ਵੀ ਯਾਦ ਹੈ ਜਦੋਂ ਨਰਗਿਸ ਆਪਾ ਸਾਡੇ ਘਰ ਆਉਂਦੀ ਸੀ ਤਾਂ ਉਸ ਦੇ ਨਾਲ ਇਹ ਪਿਆਰਾ ਤੇ ਸੋਹਣਾ ਬੱਚਾ ਹੁੰਦਾ ਸੀ।’ ਅਭਿਨੇਤਰੀ ਨੇ ਅੱਗੇ ਕਿਹਾ ਕਿ ਇਕ ਵਾਰ ਨਰਗਿਸ ਜੀ ਹੱਥ ਹਿਲਾ ਕੇ ਕਹਿਣ ਲੱਗੇ, ‘ਚਲੋ, ਸਾਇਰਾ ਜੀ ਕੋ ਬੋਲੋ ਤੁਮ ਕਿਆ ਬੋਲਤੇ ਹੋ ਮੁਝੇ?’ ਇਸ ’ਤੇ ਸੰਜੂ ਮੇਰੇ (ਸਾਇਰਾ ਬਾਨੋ) ਵੱਲ ਦੇਖਦਾ ਅਤੇ ਇੱਕ ਪਿਆਰੀ ਜਿਹੀ ਆਵਾਜ਼ ਵਿੱਚ ਕਹਿੰਦਾ, ‘‘ਮੈਂ ਸ਼ੈਲਾ ਬਨੂ ਸੇ ਸ਼ਾਦੀ ਕਰੂੰਗਾ। ਹਾਹਾਹਾਹਾ, ਬਹੁਤ ਪਿਆਰਾ! ਮੇਰਾ ਮੰਨਣਾ ਹੈ ਕਿ ਸ਼ਰਮੀਲਾ ਟੈਗੋਰ ਅਤੇ ਮੈਂ ਸੰਜੂ ਦੇ ਸਭ ਤੋਂ ਵੱਧ ਪਸੰਦੀਦਾ ਸਨ।’’ ਇਸ ਮੌਕੇ ਸਾਇਰਾ ਨੇ ਕਿਹਾ ਕਿ ਸੰਜੇ ਉਸ ਦੇ ਦਿਲ ਵਿੱਚ ਇੱਕ ਖ਼ਾਸ ਥਾਂ ਰੱਖਦਾ ਹੈ, ‘‘ਮੇਰੇ ਵੱਲੋਂ ਪਿਆਰ ਅਤੇ ਆਸ਼ੀਰਵਾਦ..., ਉਸ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।’’ -ਆਈਏਐਨਐੱਸ

Advertisement

Advertisement
Author Image

joginder kumar

View all posts

Advertisement