ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਘ ਮੁਖੀ ਮੋਹਨ ਭਾਗਵਤ ਵੱਲੋਂ ਰਾਖਵੇਂਕਰਨ ਦੀ ਹਮਾਇਤ

07:56 AM Sep 08, 2023 IST
featuredImage featuredImage

ਨਾਗਪੁਰ, 7 ਸਤੰਬਰ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਭਾਗਵਤ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਅੱਜ ਵੀ ਪੱਖਪਾਤ ਹੁੰਦਾ ਹੈ ਅਤੇ ਜਦੋਂ ਤੱਕ ਨਾਬਰਾਬਰੀ ਦਾ ਬੋਲਬਾਲਾ ਹੈ, ਉਦੋਂ ਤੱਕ ਰਾਖਵਾਂਕਰਨ ਵੀ ਜਾਰੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਅਖੰਡ ਭਾਰਤ’ ਜਾਂ ਅਣਵੰਡਿਆ ਭਾਰਤ ਅੱਜ ਦੇ ਨੌਜਵਾਨਾਂ ਦੇ ਉਮਰ ਦਰਾਜ਼ ਹੋਣ ਤੱਕ ਹਕੀਕਤ ਬਣ ਜਾਵੇਗਾ, ਕਿਉਂਕਿ 1947 ਵਿੱਚ ਜਿਹੜੇ ਲੋਕ ਭਾਰਤ ਨਾਲੋਂ ਅੱਡ ਹੋਏ ਸਨ, ਉਨ੍ਹਾਂ ਨੂੰ ਹੁਣ ਲੱਗਦਾ ਹੈ ਕਿ ਉਨ੍ਹਾਂ ਗ਼ਲਤੀ ਕੀਤੀ ਸੀ। ਭਾਗਵਤ ਨੇ ਕਿਹਾ, ‘‘ਸਮਾਜ ਦੇ ਕੁਝ ਵਰਗ ਪਿਛਲੇ 2000 ਸਾਲਾਂ ਤੋਂ ਪੱਖਪਾਤ ਝੱਲ ਰਹੇ ਹਨ, ‘ਫਿਰ ਅਸੀਂ (ਜਿਨ੍ਹਾਂ ਨੂੰ ਪੱਖਪਾਤ ਦਾ ਸਾਹਮਣਾ ਨਹੀਂ ਕਰਨਾ ਪਿਆ) 200 ਹੋਰ ਸਾਲਾਂ ਲਈ ਕੁਝ ਦਿੱਕਤਾਂ ਨੂੰ ਸਵੀਕਾਰ ਕਿਉਂ ਨਹੀਂ ਕਰ ਸਕਦੇ।’’ ਭਾਗਵਤ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਮਹਾਰਾਸ਼ਟਰ ਵਿੱਚ ਮਰਾਠਾ ਭਾਈਚਾਰੇ ਦੇ ਅੰਦੋਲਨ ਨੇ ਜ਼ੋਰ ਫੜਿਆ ਹੋਇਆ ਹੈ। ਆਰਐੱਸਐੱਸ ਮੁਖੀ ਨੇ ਕਿਹਾ, ‘‘ਅਸੀਂ ਆਪਣੇ ਹੀ ਸਾਥੀ ਮਨੁੱਖਾਂ ਨੂੰ ਸਮਾਜਿਕ ਪ੍ਰਬੰਧ ਵਿਚ ਪਿੱਛੇ ਧੱਕੀ ਰੱਖਿਆ। ਅਸੀਂ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ, ਤੇ ਇਹ ਅਮਲ 2000 ਸਾਲਾਂ ਤੱਕ ਚੱਲਦਾ ਰਿਹਾ। ਜਦੋਂ ਤੱਕ ਅਸੀਂ ਉਨ੍ਹਾਂ ਨੂੰ ਬਰਾਬਰੀ ਦਾ ਹੱਕ ਨਹੀਂ ਦਿੰਦੇ, ਕੁਝ ਵਿਸ਼ੇਸ਼ ਉਪਾਅ ਹੋਣਾ ਚਾਹੀਦਾ ਹੈ, ਅਤੇ ਰਾਖਵਾਂਕਰਨ ਇਨ੍ਹਾਂ ਵਿਚੋਂ ਇਕ ਹੈ। ਲਿਹਾਜ਼ਾ ਜਦੋਂ ਤੱਕ ਅਜਿਹਾ ਪੱਖਪਾਤ ਜਾਰੀ ਰਹਿੰਦਾ ਹੈ, ਰਾਖਵਾਂਕਰਨ ਜਾਰੀ ਰਹਿਣਾ ਚਾਹੀਦਾ ਹੈ। ਆਰਐੱਸਐੱਸ ਵਿੱਚ ਅਸੀਂ ਸੰਵਿਧਾਨ ਵਿੱਚ ਦਿੱਤੇ ਰਾਖਵਾਂਕਰਨ ਦੀ ਹਮਾਇਤ ਕਰਦੇ ਹਾਂ।’’ ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਰਾਖਵਾਂਕਰਨ ਦਾ ਮਤਲਬ ਸਿਰਫ਼ ਵਿੱਤੀ ਜਾਂ ਸਿਆਸੀ ਬਰਾਬਰੀ ਯਕੀਨੀ ਬਣਾਉਣ ਨਹੀਂ ਬਲਕਿ ‘ਸਤਿਕਾਰ ਦੇਣਾ’ ਵੀ ਹੈ। -ਪੀਟੀਆਈ

Advertisement

ਨਾਬਰਾਬਰੀ ਕਰਨ ਵਾਲੇ ਕੌਣ ਸਨ: ਖੜਗੇ

ਬੰਗਲੂਰੂ: ਸਨਾਤਨ ਧਰਮ ਬਾਰੇ ਟਿੱਪਣੀਆਂ ਨੂੰ ਲੈ ਕੇ ਆਪਣੇ ਤੇ ਤਾਮਿਲ ਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਖਿਲਾਫ਼ ਦਰਜ ਕੇਸ ਤੋਂ ਇਕ ਦਿਨ ਮਗਰੋਂ ਕਰਨਾਟਕ ਸਰਕਾਰ ’ਚ ਮੰਤਰੀ ਪ੍ਰਿਯਾਂਕ ਖੜਗੇ ਨੇ ਕਿਹਾ ਕਿ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ‘ਪਿਛਲੇ 2000 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਅਸੀਂ ਨਾਬਰਾਬਰੀ ਕਰਦੇ ਰਹੇ ਹਾਂ। ਕ੍ਰਿਪਾ ਕਰਕੇ ਉਨ੍ਹਾਂ ਨੂੰ ਪੁੱਛਣਾ ਕਿ ਇਥੇ ‘ਅਸੀਂ’ ਕੌਣ ਹੈ। ਕਿਸ ਫ਼ਲਸਫ਼ੇ ਅਤੇ ਧਰਮ ਨੇ ਮਨੁੱਖਾਂ ਨਾਲ ਮਨੁੱਖ ਹੋਣ ਦਾ ਵਿਤਕਰਾ ਕੀਤਾ? ਬਰਾਬਰੀ ਵਾਲੇ ਸਮਾਜ ਤੋਂ ਸਾਨੂੰ ਕਿਸ ਨੇ ਰੋਕਿਆ? ਇਸ ਦਾ ਜਵਾਬ ਵੀ ਉਨ੍ਹਾਂ ਨੂੰ ਦੇਣਾ ਹੋਵੇਗਾ ਕਿਉਂਕਿ ਉਹੀ ਹਨ, ਜਿਨ੍ਹਾਂ ਮੰਨਿਆ ਹੈ ਕਿ ‘ਅਸੀਂ’ ਨਾਬਰਾਬਰੀ ਕਰਦੇ ਰਹੇ ਹਾਂ।’’ -ਏਐੱਨਆਈ

Advertisement
Advertisement