For the best experience, open
https://m.punjabitribuneonline.com
on your mobile browser.
Advertisement

‘ਸਾਮਰਾਜ ਭਜਾਓ ਲੋਕ ਰਾਜ ਬਚਾਓ’ ਦਿਵਸ ਮਨਾਇਆ

07:01 AM Mar 25, 2024 IST
‘ਸਾਮਰਾਜ ਭਜਾਓ ਲੋਕ ਰਾਜ ਬਚਾਓ’ ਦਿਵਸ ਮਨਾਇਆ
ਗੁਰਦਾਸਪੁਰ ’ਚ ਕਰਵਾਏ ਸਮਾਗਮ ਮੌਕੇ ਸੰਬੋਧਨ ਕਰ ਰਿਹਾ ਇੱਕ ਬੁਲਾਰਾ।
Advertisement

ਪੱਤਰ ਪ੍ਰੇਰਕ
ਜਲੰਧਰ, 24 ਮਾਰਚ
ਭਾਰਤ ਸਵਾਭਿਮਾਨ, ਪਤੰਜਲੀ ਯੋਗ ਸਮਿਤੀ, ਯੰਗ ਇੰਡੀਆ ਅਤੇ ਮਹਿਲਾ ਪਤੰਜਲੀ ਯੋਗ ਸਮਿਤੀ ਵੱਲੋਂ ਸੂਬਾ ਇੰਚਾਰਜ ਭਾਰਤ ਸਵਾਭਿਮਾਨ ਰਾਜਿੰਦਰ ਸ਼ੰਗਾਰੀ ਦੀ ਅਗਵਾਈ ਹੇਠ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਤਸਵੀਰਾਂ ਅੱਗੇ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੂਬਾ ਇੰਚਾਰਜ ਮਹਿਲਾ ਪਤੰਜਲੀ ਯੋਗ ਸਮਿਤੀ ਸੀਮਾ ਸ਼ੰਗਾਰੀ, ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਸ਼ਰਮਾ, ਰਾਜ ਸੰਵਾਦ ਇੰਚਾਰਜ ਅਨੀਤਾ ਦਿਵੇਦੀ, ਜ਼ਿਲ੍ਹਾ ਇੰਚਾਰਜ ਭਾਰਤ ਸਵਾਭਿਮਾਨ ਸੁਧੀਰ ਸਕਸੈਨਾ, ਜ਼ਿਲ੍ਹਾ ਇੰਚਾਰਜ ਪਤੰਜਲੀ ਯੋਗ ਸਮਿਤੀ ਅਜੇ ਮਲਹੋਤਰਾ, ਜ਼ਿਲ੍ਹਾ ਯੂਥ ਇੰਚਾਰਜ ਅਮਰਜੀਤ ਸਿੰਘ ਬਿੱਟੂ, ਮਹਿਲਾ ਜ਼ਿਲ੍ਹਾ ਇੰਚਾਰਜ ਸਰੋਜ ਬਾਲਾ, ਵਰੁਣ ਕੁਮਾਰ ਤੇ ਗੁਲਸ਼ਨ ਗਾਬਾ ਹਾਜ਼ਰ ਸਨ।
ਗੁਰਦਾਸਪੁਰ (ਪੱਤਰ ਪ੍ਰੇਰਕ): ਦੇਸ਼ ਭਗਤ ਯਾਦਗਾਰ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਸਾਮਰਾਜ ਭਜਾਓ ਲੋਕ ਰਾਜ ਬਚਾਓ’ ਦਿਵਸ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਵੱਸਣ ਸਿੰਘ ਸੰਧੂ ਅਤੇ ਕੁਲਦੀਪ ਸਿੰਘ ਰਿਆੜ ਜਨਰਲ ਸਕੱਤਰ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਰਘਬੀਰ ਸਿੰਘ ਪਕੀਵਾਂ, ਸੁਖਦੇਵ ਸਿੰਘ ਭਾਗੋਕਾਵਾਂ, ਗੁਲਜ਼ਾਰ ਸਿੰਘ ਬਸੰਤਕੋਟ, ਮੱਖਣ ਸਿੰਘ ਕੁਹਾੜ ਅਜੀਤ ਸਿੰਘ ਠੱਕਰ ਸੰਧੂ, ਅਵਤਾਰ ਸਿੰਘ, ਕਰਨੈਲ ਸਿੰਘ ਸ਼ੇਰਪੁਰ, ਮੰਗਤ ਸਿੰਘ ਜੀਵਨ ਚੱਕ ਤੇ ਕੁਲਵੰਤ ਕੌਰ ਹੁੰਦਲ ਸ਼ਾਮਲ ਸਨ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਹੀਦ ਭਗਤ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਨਵਾਂ ਪਿੰਡ ਵਿੱਚ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਵੱਲੋਂ ਮਨਾਇਆ ਗਿਆ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਲਖਬੀਰ ਸਿੰਘ ਨਿਜਾਮਪੁਰ ਅਤੇ ਭੁਪਿੰਦਰ ਸਿੰਘ ਤੀਰਥਪੁਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਜਮੂਹਰੀਅਤ ਤੇ ਵਿਧਾਨ ਬਚਾਉਣ ਲਈ ਬੀਜੇਪੀ ਦੀ ਮੋਦੀ ਸਰਕਾਰ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਹਰ ਹਾਲਤ ਭਾਂਜ ਦਿੱਤੀ ਜਾਵੇ। ਇਸ ਮੌਕੇ ਕਿਸਾਨ ਆਗੂ ਤਰਸੇਮ ਸਿੰਘ ਨੰਗਲ ਅਤੇ ਖੇਤ ਮਜ਼ਦੂਰ ਸਭਾ ਦੇ ਆਗੂ ਮੰਗਲ ਸਿੰਘ ਖਜਾਲਾ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

sanam grng

View all posts

Advertisement
Advertisement
×