ਬਿਆਸ ’ਚੋਂ ਜਲੰਧਰ ਦੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ
07:43 AM Sep 07, 2024 IST
Advertisement
ਜਲੰਧਰ (ਹਤਿੰਦਰ ਮਹਿਤਾ):
Advertisement
ਇੱਥੋਂ ਦੇ ਅਰਬਨ ਅਸਟੇਟ ਇਲਾਕੇ ਵਿੱਚੋਂ ਐਤਵਾਰ ਨੂੰ ਬਿਆਸ ਦਰਿਆ ’ਚ ਰੁੜੇ ਚਾਰ ਨੌਜਵਾਨਾਂ ਵਿੱਚੋਂ ਤਿੰਨ ਦੀਆਂ ਲਾਸ਼ਾਂ ਪੁਲੀਸ ਨੇ ਬਰਾਮਦ ਕਰ ਲਈਆਂ ਹਨ। ਇਹ ਲਾਸ਼ਾਂ ਪੰਜਾਬ ਪੁਲੀਸ ਦੀ ਟੀਮ ਨੇ ਗੋਇੰਦਵਾਲ ਸਾਹਿਬ ਨੇੜਿਓਂ ਬਰਾਮਦ ਕੀਤੀਆਂ ਹਨ। ਮ੍ਰਿਤਕਾਂ ਦੀ ਪਛਾਣ ਰਣਜੀਤ (19) ਵਾਸੀ ਪਿੰਡ ਖਰੜਾ, ਸੀਤਾਪੁਰ ਉੱਤਰ ਪ੍ਰਦੇਸ਼ ਅਤੇ ਅੰਕਿਤ (19) ਵਾਸੀ ਪਿੰਡ ਕਟੂਰਾ ਵਜੋਂ ਹੋਈ ਹੈ। ਹਾਲਾਂਕਿ ਤੀਜੀ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲੀਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਦਕਿ ਚੌਥੇ ਨੌਜਵਾਨ ਧੀਰਜ (22) ਵਾਸੀ ਪਿੰਡ ਕਟੂਰਾ, ਸੀਤਾਪੁਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਚਾਰੇ ਨੌਜਵਾਨ ਜਲੰਧਰ ਦੀ ਅਰਬਨ ਅਸਟੇਟ ਵਿੱਚ ਕਿਰਾਏ ’ਤੇ ਰਹਿੰਦੇ ਸਨ। ਚਾਰੇ ਨੌਜਵਾਨ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਕ੍ਰਿਸ਼ਨ ਦੀ ਮੂਰਤੀ ਦੇ ਵਿਸਰਜਨ ਲਈ ਆਏ ਸਨ। ਇਸ ਦੌਰਾਨ ਨੌਜਵਾਨ ਪ੍ਰੋਗਰਾਮ ਛੱਡ ਕੇ ਪਰਿਵਾਰ ਤੋਂ ਦੂਰ ਤੈਰਾਕੀ ਲਈ ਚਲੇ ਗਏ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਚਾਰੇ ਦਰਿਆ ਵਿੱਚ ਵਹਿ ਗਏ।
Advertisement
Advertisement