For the best experience, open
https://m.punjabitribuneonline.com
on your mobile browser.
Advertisement

ਸਲਮਾਨ ਖ਼ਾਨ ਨੂੰ ਲੈਂਡਲਾਈਨ ਫੋਨ ’ਤੇ ਮਿਲੀ ਸੀ ਅੰਡਰਵਰਲਡ ਤੋਂ ਧਮਕੀ: ਸੋਮੀ ਅਲੀ

08:52 AM Nov 03, 2024 IST
ਸਲਮਾਨ ਖ਼ਾਨ ਨੂੰ ਲੈਂਡਲਾਈਨ ਫੋਨ ’ਤੇ ਮਿਲੀ ਸੀ ਅੰਡਰਵਰਲਡ ਤੋਂ ਧਮਕੀ  ਸੋਮੀ ਅਲੀ
Advertisement

ਮੁੰਬਈ, 2 ਨਵੰਬਰ
ਸਲਮਾਨ ਦੀ ਸਾਬਕਾ ਮਿੱਤਰ ਤੇ ਬੌਲੀਵੁੱਡ ਅਦਾਕਾਰਾ ਸੋਮੀ ਅਲੀ ਨੇ 90 ਦੇ ਦਹਾਕੇ ’ਚ ਸਲਮਾਨ ਨੂੰ ਅੰਡਰਵਰਲਡ ਤੋਂ ਫੋਨ ’ਤੇ ਧਮਕੀ ਮਿਲਣ ਦਾ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਸੋਮੀ ਤੇ ਸਲਮਾਨ ਉਦੋਂ ਦੋਸਤ ਸਨ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਸੋਮੀ ਅਲੀ ਨੇ ਸਲਮਾਨ ਖ਼ਾਨ ਨਾਲ ਬਿਤਾਏ ਦਿਨਾਂ, ਬੌਲੀਵੁੱਡ ਨਾਲ ਸਬੰਧਾਂ ਤੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਸਣੇ ਕਈ ਹੋਰ ਗੱਲਾਂ ਨੂੰ ਯਾਦ ਕੀਤਾ। 1990 ਦੇ ਦਹਾਕੇ ’ਚ ਦਾਊਦ ਇਬਰਾਹਿਮ ਦੇ ਫਿਲਮ ਉਦਯੋਗ ਨਾਲ ਸਬੰਧਾਂ ਬਾਰੇ ਕਨਸੋਆਂ ਸਬੰਧੀ ਸਵਾਲ ’ਤੇ ਸੋਮੀ ਅਲੀ ਨੇ ਆਖਿਆ, ‘‘ਮੈਂ ਉਸ ਕਈ ਗੱਲਬਾਤਾਂ ਸੁਣੀਆਂ ਹਨ ਪਰ ਕਿਸੇ ਨੇ ਸਿੱਧੇ ਤੌਰ ’ਤੇ ਦਾਊਦ ਦਾ ਨਾਮ ਨਹੀਂ ਲਿਆ, ਨਾ ਹੀ ਕਿਸੇ ਨੇ ਛੋਟਾ ਸ਼ਕੀਲ ਬਾਰੇ ਕੁਝ ਆਖਿਆ, ਲੋਕ ਉਨ੍ਹਾਂ ਨੂੰ ਅੰਡਰਵਰਲਡ ਕਹਿੰਦੇ ਸਨ।’ ਉਸ ਨੇ ਦੱਸਿਆ ਕਿ ਦਿਵਿਆ ਭਾਰਤੀ ਉਸ ਦੀ ਸਭ ਤੋਂ ਵਧੀਆ ਦੋਸਤ ਸੀ ਅਤੇ ਉਸ ਨੇ (ਮੈਨੂੰ) ਦੱਸਿਆ ਸੀ ਕਿ ‘ਮਾਫ਼ੀਆ ਤੇ ਅੰਡਰਵਰਲਡ’ ਇੱਕੋ ਜਿਹੇ ਹਨ। ਅਦਾਕਾਰਾ ਨੇ ਸਲਮਾਨ ਖ਼ਾਨ ਨੂੰ ਉਸ ਦੇ ਲੈਂਡਲਾਈਨ ਫੋਨ ’ਤੇ ਧਮਕੀ ਮਿਲਣ ਦੀ ਗੱਲ ਵੀ ਆਖੀ। ਸੋਮੀ ਨੇ ਆਖਿਆ, ‘‘ਮੈਂ ਸਲਮਾਨ ਖ਼ਾਨ ਨਾਲ ਉਸ ਦੇ ਗਲੈਕਸੀ ਅਪਾਰਟਮੈਂਟ ’ਚ ਤਿੰਨ ਸਾਲ ਰਹੀ। ਇੱਕ ਵਾਰ ਸਾਡੇ ਬੈੱਡਰੂਮ ’ਚ ਲੈਂਡਲਾਈਨ ਫੋਨ ਆਇਆ, ਜਦੋਂ ਮੈਂ ਫੋਨ ਚੁੱਕਿਆ ਤਾਂ ਅੱਗੋਂ ਬੋਲਣ ਵਾਲੇ ਵਿਅਕਤੀ ਨੇ ਮੈਨੂੰ ਅਗਵਾ ਕਰਨ ਦੀ ਧਮਕੀ ਦਿੰਦਿਆਂ ਆਖਿਆ ‘ਸਲਮਾਨ ਨੂੰ ਦੱਸ ਦੇਵੀਂ ਕਿ ਸੋਮੀ ਅਲੀ ਨੂੰ ਅਸੀਂ ਚੁੱਕ ਕੇ ਲੈ ਜਾਵਾਂਗੇ, ‘ਜਦੋਂ ਮੈਂ ਇਸ ਬਾਰੇ ਸਲਮਾਨ ਨੂੰ ਦੱਸਿਆ ਤਾਂ ਉਹ ਖ਼ੌਫਜ਼ਦਾ ਹੋ ਗਿਆ ਪਰ ਉਸ ਨੇ ਸਥਿਤੀ ਸੰਭਾਲ ਲਈ। -ਆਈਏਐੱਨਐੱਸ

Advertisement

Advertisement
Advertisement
Author Image

Advertisement