For the best experience, open
https://m.punjabitribuneonline.com
on your mobile browser.
Advertisement

ਸਲਮਾਨ ਖਾਨ ਮਾਮਲਾ: ਅਨੁਜ ਥਾਪਨ ਦੇ ਪੱਖ ’ਚ ਡਟਿਆ ਬਿਸ਼ਨੋਈ ਸਮਾਜ

12:06 PM May 06, 2024 IST
ਸਲਮਾਨ ਖਾਨ ਮਾਮਲਾ  ਅਨੁਜ ਥਾਪਨ ਦੇ ਪੱਖ ’ਚ ਡਟਿਆ ਬਿਸ਼ਨੋਈ ਸਮਾਜ
ਡੱਬਵਾਲੀ ’ਚ ਅਨੁਜ ਥਾਪਨ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਬਿਸ਼ਨੋਈ ਸਮਾਜ ਦੇ ਲੋਕ।
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 5 ਮਈ
ਬੌਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਗੈਲਕਸੀ ਅਪਾਰਟਮੈਂਟ (ਮੁੰਬਈ) ਦੇ ਬਾਹਰ ਬੀਤੀ 14 ਅਪਰੈਲ ਨੂੰ ਗੋਲੀਬਾਰੀ ਦੇ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਹਵਾਲਾਤ ’ਚ ਸ਼ੱਕੀ ਮੌਤ ਦਾ ਸ਼ਿਕਾਰ ਬਣੇ ਨੌਜਵਾਨ ਅਨੁਜ ਥਾਪਨ ਨੂੰ ਇਨਸਾਫ ਦਿਵਾਉਣ ਲਈ ਬਿਸ਼ਨੋਈ ਸਮਾਜ ਡਟ ਗਿਆ ਹੈ। ਉਸ ਦੇ ਵਾਰਸਾਂ ਅਤੇ ਸਮਾਜ ਨੇ ਮ੍ਰਿਤਕ ਦੇਹ ਦੀ ਮੈਡੀਕਲ ਬੋਰਡ ਦੀ ਨਿਗਰਾਨੀ ’ਚ ਪੋਸਟਮਾਰਟਮ ਅਤੇ ਸੀਬੀਆਈ ਤੋਂ ਜਾਂਚ ਨਾ ਹੋਣ ਤੱਕ ਅਨੁਜ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਅਨੁਜ ਥਾਪਨ ਦੀ ਮ੍ਰਿਤਕ ਦੇਹ ਨੂੰ ਅੱਜ ਦਿੱਲੀ ਤੋਂ ਉਸ ਦੇ ਪਿੰਡ ਸੁਖਚੈਨ (ਅਬੋਹਰ) ਲਿਜਾਇਆ ਗਿਆ। ਰਸਤੇ ਵਿੱਚ ਡੱਬਵਾਲੀ ਵਿਚ ਬਿਸ਼ਨੋਈ ਸਮਾਜ ਦੀਆਂ ਭਾਵਨਾਵਾਂ ਤਹਿਤ ਐਂਬੂਲੈਂਸ ਕੁੱਝ ਦੇਰ ਤੱਕ ਰੁਕੀ। ਇੱਥੇ ਬਿਸ਼ਨੋਈ ਸਮਾਜ ਦੇ ਲੋਕਾਂ ਨੇ ਅਨੁਜ ਨੂੰ ਸ਼ਰਧਾਂਜਲੀਆਂ ਦਿੱਤੀਆਂ। ਇਸ ਮੌਕੇ ਅਖਿਲ ਭਾਰਤੀ ਬਿਸ਼ਨੋਈ ਮਹਾਸਭਾ ਅਤੇ ਹੋਰਨਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ 6.72 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ।
ਬਿਸ਼ਨੋਈ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਅਨੁਜ ਦਾ ਪਰਿਵਾਰ ਬੇਹੱਦ ਗਰੀਬ ਹੈ। ਘਰ ਵਿੱਚ ਅਨੁਜ ਹੀ ਇਕੱਲਾ ਕਮਾਉੁਣ ਵਾਲਾ ਸੀ। ਉਸ ਨੂੰ ਇਸ ਮਾਮਲੇ ਵਿੱਚ ਬੇਵਜ੍ਹਾ ਫਸਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ਵਿੱਚ ਪਿਛਲੇ 26 ਅਪਰੈਲ ਨੂੰ ਅਨੁਜ ਥਾਪਨ ਅਤੇ ਸੋਨੂ ਬਿਸ਼ਨੋਈ ਨੂੰ ਪੰਜਾਬ ਤੋਂ ਫੜਿਆ ਗਿਆ ਸੀ। ਬੁੱਧਵਾਰ ਨੂੰ ਅਨੁਜ ਥਾਪਨ ਪੁਲੀਸ ਹਿਰਾਸਤ ਵਿੱਚ ਮ੍ਰਿਤਕ ਪਾਇਆ ਗਿਆ ਸੀ। ਮੁੰਬਈ ਪੁਲੀਸ ਅਨੁਸਾਰ ਅਨੁਜ ਨੇ ਕਥਿਤ ਤੌਰ ’ਤੇ ਲੋਕਅੱਪ ਦੇ ਪਖਾਨੇ ਵਿੱਚ ਚਾਦਰ ਨਾਲ ਫ਼ਾਹਾ ਲੈ ਲਿਆ ਸੀ। ਜਦੋਂ ਕਿ ਅਨੁਜ ਦੇ ਪਰਿਵਾਰ ਦਾ ਦੋਸ਼ ਹੈ ਕਿ ਉਹ ਖੁਦਕੁਸ਼ੀ ਨਹੀਂ ਕਰ ਸਕਦਾ। ਇਹ ਸਿੱਧੇ ਤੌਰ ’ਤੇ ਹੱਤਿਆ ਦਾ ਮਾਮਲਾ ਹੈ। ਉਨ੍ਹਾਂ ਅਨੁਜ ਦੀ ਹੱਤਿਆ ਦੀ ਸਾਜਿਸ਼ ਵਿੱਚ ਫ਼ਿਲਮ ਸਟਾਰ ਸਲਮਾਨ ਖਾਨ ’ਤੇ ਧਾਰਾ 120-ਬੀ , ਅਨੁਜ ਨੂੰ ਚੁੱਕ ਕੇ ਲਿਜਾਣ ਵਾਲੀ ਮੁੰਬਈ ਕ੍ਰਾਈਮ ਬ੍ਰਾਂਚ ਟੀਮ ਦੇ ਅਧਿਕਾਰੀ ਅਤੇ ਅਮਲੇ ਨੂੰ ਨਾਮਜ਼ਦ ਕਰ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇੰਦਰਜੀਤ ਬਿਸ਼ਨੋਈ ਨੇ ਦੱਸਿਆ ਕਿ ਡੱਬਵਾਲੀ ’ਚ ਅਨੁਜ ਦੇ ਪਰਿਵਾਰ ਨੂੰ ਬਿਸ਼ਨੋਈ ਮਹਾਸਭਾ ਦੇ ਪ੍ਰਧਾਨ ਦਵਿੰਦਰ ਕੁਮਾਰ ਨੇ ਮਹਾਸਭਾ ਵੱਲੋਂ 5 ਲੱਖ ਰੁਪਏ ਅਤੇ ਆਪਣੇ ਕੋਲੋਂ ਇੱਕ ਲੱਖ ਰੁਪਏ ਤੇ ਹੋਰਾਂ ਨੇ ਆਰਥਿਕ ਸਹਿਯੋਗ ਦਿੱਤਾ।

Advertisement

Advertisement
Author Image

sukhwinder singh

View all posts

Advertisement
Advertisement
×