ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਲੇਮਪੁਰਾ: ਮੇਲੇ ’ਚ ਬੱਚਿਆਂ ਦੇ ਖੇਡ ਮੁਕਾਬਲੇ

08:38 AM Jul 06, 2023 IST
ਖੇਡਾਂ ’ਚ ਹਿੱਸਾ ਲੈਣ ਵਾਲੇ ਬੱਚੇ ਇਨਾਮ ਹਾਸਲ ਕਰਨ ਮੌਕੇ ਪ੍ਰਬੰਧਕਾਂ ਨਾਲ। -ਫੋਟੋ: ਸ਼ੇਤਰਾ

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਸਲੇਮਪੁਰਾ ’ਚ ਪੀਰ ਬਾਬਾ ਗਰੀਬ ਸ਼ਾਹ ਦੀ ਦਰਗਾਹ ‘ਤੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੇਲਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਪ੍ਰਬੰਧਕ ਕਮੇਟੀ ਨੇ ਦਰਗਾਹ ’ਤੇ ਚਾਦਰ ਤੇ ਝੰਡਾ ਚੜ੍ਹਾ ਕੇ ਕੀਤੀ। ਸ਼ਾਮ ਵੇਲੇ ਮੇਲਾ ਪ੍ਰਬੰਧਕਾਂ ਨੇ ਪਿੰਡ ਦੇ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ। ਲੜਕੇ ਅਤੇ ਲੜਕੀਆਂ ਨੂੰ ਵੱਖ-ਵੱਖ ਉਮਰ ਵਰਗ ’ਚ ਵੰਡ ਕੇ ਦੌੜਾਂ ਵੀ ਕਰਵਾਈਆਂ ਗਈਆਂ। ਲੜਕੀਆਂ ਦੇ 6 ਤੋਂ 10 ਸਾਲ ਉਮਰ ਵਰਗ ’ਚ ਪਰਮਵੀਰ ਸਿੰਘ, ਅਰਮਾਨ ਸਿੰਘ, ਅਭਿਸ਼ੇਕ ਕੁਮਾਰ ਜਦਕਿ ਲੜਕੀਆਂ ’ਚੋਂ ਸੁਖਮਨੀ ਕੌਰ, ਸਿਮਰਨਜੀਤ ਕੌਰ ਤੇ ਅਨਮੋਲਪ੍ਰੀਤ ਕੌਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਮੁੱਖ ਪ੍ਰਬੰਧਕ ਦਵਿੰਦਰ ਸਿੰਘ ਸਲੇਮਪੁਰੀ ਨੇ ਨਗਰ ਵਾਸੀਆਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ।

Advertisement

Advertisement
Tags :
ਸਲੇਮਪੁਰਾ:ਬੱਚਿਆਂਮੁਕਾਬਲੇਮੇਲੇ
Advertisement