For the best experience, open
https://m.punjabitribuneonline.com
on your mobile browser.
Advertisement

‘ਸਲਾਰ’ ਨੇ ਦੋ ਦਿਨਾਂ ਵਿੱਚ 295 ਕਰੋੋੜ ਤੋਂ ਵੱਧ ਦੀ ਕਮਾਈ ਕੀਤੀ

07:07 AM Dec 25, 2023 IST
‘ਸਲਾਰ’ ਨੇ ਦੋ ਦਿਨਾਂ ਵਿੱਚ 295 ਕਰੋੋੜ ਤੋਂ ਵੱਧ ਦੀ ਕਮਾਈ ਕੀਤੀ
Advertisement

ਮੁੰਬਈ: ਪ੍ਰਭਾਸ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਸਲਾਰ: ਪਾਰਟ 1 -ਸੀਜ਼ਫਾਇਰ’ ਨੇ ਰਿਲੀਜ਼ ਹੋਣ ਦੇ ਦਿਨਾਂ ਵਿੱਚ ਹੀ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ 295.7 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਹੋਮਬੇਲ ਫ਼ਿਲਮਜ਼ ਵੱਲੋਂ ਪੇਸ਼ ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਹੈ। ਫ਼ਿਲਮ ਦੇ ਕਲਾਕਾਰਾਂ ਵਿੱਚ ਪ੍ਰਿਥਵੀਰਾਜ ਸੁਕੂਮਾਰਨ, ਸ਼ਰੁਤੀ ਹਾਸਨ, ਈਸ਼ਵਰਲੀ ਰਾਓ ਤੇ ਸ੍ਰੀਆ ਰੈੱਡੀ ਵੀ ਸ਼ਾਮਲ ਹਨ। ਨਿਰਮਾਤਾਵਾਂ ਨੇ ‘ਸਲਾਰ’ ਦੇ ਅਧਿਕਾਰਤ ਐਕਸ ਅਕਾਊਂਟ ’ਤੇ ਫ਼ਿਲਮ ਦੀ ਕਮਾਈ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪੋਸਟ ਵਿੱਚ ਕਿਹਾ ਗਿਆ ਹੈ, ‘‘ਸਲਾਰ ਸੀਜ਼ਫਾਇਰ ਦੁਨੀਆ ਭਰ ਦੇ ਸਿਨੇਮਘਰਾਂ ਵਿੱਚ ਛਾਈ ਹੋਈ ਹੈ ਅਤੇ ਦੋ ਦਿਨਾਂ ਵਿੱਚ ਹੀ ਫਿਲਮ ਨੇ 295.7 ਕਰੋੜ ਕਮਾਏ ਹਨ।’’ ਹੋਮਬੇਲ ਫਿਲਮਜ਼ ਮੁਤਾਬਕ ਐਕਸ਼ਨ ਭਰਪੂਰ ਫਿਲਮ ਦੇ ਪਹਿਲੇ ਭਾਗ ਨੇ ਪਹਿਲੇ ਦਿਨ ਹੀ 178.7 ਕਰੋੜ ਰੁਪਏ ਕਮਾਏ। -ਪੀਟੀਆਈ

Advertisement

Advertisement
Advertisement
Author Image

Advertisement