ਨਵਾਜ਼ ਦੇ ਪੋਤੇ ਦੇ ਵਿਆਹ ’ਚ ਸ਼ਾਮਲ ਹੋਏ ਸੱਜਣ ਜਿੰਦਲ
06:15 AM Jan 03, 2025 IST
ਲਾਹੌਰ:
Advertisement
ਉੱਘੇ ਭਾਰਤੀ ਕਾਰੋਬਾਰੀ ਸੱਜਣ ਜਿੰਦਲ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਪੋਤੇ ਜ਼ਾਯਦ ਹੁਸੈਨ ਨਵਾਜ਼ ਦੇ ਵਿਆਹ ਸਮਾਗਮ ’ਚ ਸ਼ਿਰਕਤ ਕੀਤੀ। ਜੇਐੱਸਡਬਲਿਊ ਸਟੀਲ ਦੇ ਮੈਨੇਜਿੰਗ ਡਾਇਰੈਕਟਰ ਜਿੰਦਲ ਉਨ੍ਹਾਂ 700 ਸਥਾਨਕ ਅਤੇ ਵਿਦੇਸ਼ੀ ਮਹਿਮਾਨਾਂ ’ਚ ਸ਼ੁਮਾਰ ਸਨ, ਜਿਨ੍ਹਾਂ ਐਤਵਾਰ ਨੂੰ ਲਾਹੌਰ ਦੇ ਜਾਤੀ ਉਮਰਾ ਰਾਏਵਿੰਡ ਸਥਿਤ ਰਿਹਾਇਸ਼ ’ਤੇ ਹੋਏ ਵਿਆਹ ਸਮਾਗਮ ’ਚ ਸ਼ਿਰਕਤ ਕੀਤੀ ਸੀ। ਹੁਕਮਰਾਨ ਧਿਰ ਪੀਐੱਮਐੱਲਐੱਨ ਦੇ ਸੀਨੀਅਰ ਆਗੂ ਨੇ ਕਿਹਾ ਕਿ ਕਈ ਹੋਰ ਭਾਰਤੀ ਵੀ ਵਿਆਹ ਸਮਾਗਮ ’ਚ ਮੌਜੂਦ ਸਨ। ਜਿੰਦਲ ਪਰਿਵਾਰ ਦੇ ਸ਼ਰੀਫ਼ ਪਰਿਵਾਰ ਨਾਲ ਗੂੜ੍ਹੇ ਸਬੰਧ ਹਨ ਤੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨਵਾਜ਼ ਸ਼ਰੀਫ਼ ਦੇ ਪੁੱਤਰ ਹੁਸੈਨ ਨਵਾਜ਼ ਨੂੰ ਖਾੜੀ ’ਚ ਸਟੀਲ ਮਿੱਲ ਸਥਾਪਤ ਕਰਨ ’ਚ ਸਹਾਇਤਾ ਕੀਤੀ ਸੀ। -ਪੀਟੀਆਈ
Advertisement
Advertisement