ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਇਤੂਕਾ ਦੀ 116 ਸਾਲ ਦੀ ਉਮਰ ਵਿੱਚ ਮੌਤ
06:35 AM Jan 05, 2025 IST
Advertisement
ਟੋਕੀਓ: ਜਪਾਨ ਵਿੱਚ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਤੋਮਿਕੋ ਇਤੂਕਾ ਦੀ 116 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ‘ਗਿਨੀਜ਼ ਵਰਲਡ ਰਿਕਾਰਡ’ ਮੁਤਾਬਕ ਜਪਾਨ ਦੀ ਰਹਿਣ ਵਾਲੀ ਇਤੂਕਾ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਸੀ। ਮੱਧ ਜਾਪਾਨ ਦੇ ਹਯੋਗੋ ਪ੍ਰੀਫੈਕਚਰ ਦੇ ਆਸ਼ੀਆ ਵਿੱਚ 29 ਦਸੰਬਰ ਨੂੰ ਉਸ ਦੀ ਮੌਤ ਹੋਈ। ਉਸ ਦਾ ਜਨਮ 23 ਮਈ 1908 ਨੂੰ ਓਸਾਕਾ ਵਿੱਚ ਹੋਇਆ ਸੀ। ਪਿਛਲੇ ਸਾਲ 117 ਸਾਲਾ ਮਾਰੀਆ ਬ੍ਰਾਨੀਆਸ ਦੀ ਮੌਤ ਤੋਂ ਬਾਅਦ ਉਹ ਸਭ ਤੋਂ ਬਜ਼ੁਰਗ ਔਰਤ ਬਣ ਗਈ ਸੀ। ਇਤੂਕਾ ਹਾਈ ਸਕੂਲ ਵਿੱਚ ਵਾਲੀਬਾਲ ਖਿਡਾਰਨ ਸੀ। ਉਸ ਨੇ 3,067 ਮੀਟਰ (10,062 ਫੁੱਟ) ਉੱਚੀ ਚੋਟੀ ਮਾਊਂਟ ਓਨਟੇਕ ਦੋ ਵਾਰ ਸਰ ਕੀਤੀ। -ਏਪੀ
Advertisement
Advertisement
Advertisement