ਸੇਲਿੰਗ: ਵਿਸ਼ਨੂ 23ਵੇਂ ਤੇ ਨੇਤਰਾ 24ਵੇਂ ਸਥਾਨ ’ਤੇ
07:54 AM Aug 04, 2024 IST
Advertisement
ਮਾਰਸੇਲੀ: ਸੇਲਿੰਗ ਮੁਕਾਬਲੇ ਵਿੱਚ ਭਾਰਤੀ ਖਿਡਾਰੀ ਵਿਸ਼ਨੂ 23ਵੇਂ ਅਤੇ ਨੇਤਰਾ 24ਵੇਂ ਸਥਾਨ ’ਤੇ ਖਿਸਕ ਗਏ ਹਨ। ਭਾਰਤ ਦੀ ਨੇਤਰਾ ਕੁਮਾਨਨ ਲਈ ਓਲੰਪਿਕ ਖੇਡਾਂ ਦੇ ਮਹਿਲਾ ਡਿੰਗੀ ਸੇਲਿੰਗ ਮੁਕਾਬਲੇ ਦਾ ਅੱਜ ਦਾ ਦਿਨ ਮੁਸ਼ਕਲਾਂ ਭਰਿਆ ਰਿਹਾ ਅਤੇ ਉਹ ਛੇਵੀਂ ਰੇਸ ਮਗਰੋਂ 24ਵੇਂ ਸਥਾਨ ’ਤੇ ਖਿਸਕ ਗਈ। ਉਹ ਸ਼ੁੱਕਰਵਾਰ ਨੂੰ ਤਿੰਨ ਰੇਸ ਮਗਰੋਂ 11ਵੇਂ ਸਥਾਨ ’ਤੇ ਸੀ। ਚੌਥੀ ਰੇਸ ਮਗਰੋਂ ਉਹ 19ਵੇਂ, ਪੰਜਵੀਂ ਰੇਸ ਮਗਰੋਂ 25ਵੇਂ ਅਤੇ ਛੇਵੀਂ ਮਗਰੋਂ 24ਵੇਂ ਸਥਾਨ ’ਤੇ ਰਹੀ। ਇਸੇ ਤਰ੍ਹਾਂ ਪੁਰਸ਼ ਵਰਗ ਵਿੱਚ ਵਿਸ਼ਨੂ ਸਰਵਨਨ ਛੇਵੀਂ ਰੇਸ ਮਗਰੋਂ 23ਵੇਂ ਸਥਾਨ ’ਤੇ ਹੈ। ਭਾਰਤ ਦਾ 25 ਸਾਲਾ ਵਿਸ਼ਨੂ ਸਰਵਨਨ ਚੌਥੀ ਰੇਸ ਮਗਰੋਂ 22ਵੇਂ, ਸੱਤਵੀਂ ਅਤੇ ਅੱਠਵੀਂ ਰੇਸ ਮਗਰੋਂ 23ਵੇਂ ਸਥਾਨ ’ਤੇ ਰਿਹਾ। ਦੋਵਾਂ ਮੁਕਾਬਲਿਆਂ ਵਿੱਚ ਚਾਰ ਰੇਸ ਅਜੇ ਬਾਕੀ ਹਨ, ਜਦਕਿ ਸੱਤਵੀਂ ਅਤੇ ਅੱਠਵੀਂ ਰੇਸ ਐਤਵਾਰ ਨੂੰ ਅਤੇ ਬਾਕੀ ਦੋ ਰੇਸ ਸੋਮਵਾਰ ਨੂੰ ਹੋਣਗੀਆਂ। ਪਹਿਲੀ ਸੀਰੀਜ਼ ਵਿੱਚੋਂ ਸਿਖਰਲੇ ਦਸ ਸੇਲਰ ਮੰਗਲਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਜਗ੍ਹਾ ਬਣਾਉਣਗੇ। -ਪੀਟੀਆਈ
Advertisement
Advertisement