For the best experience, open
https://m.punjabitribuneonline.com
on your mobile browser.
Advertisement

ਕਬੱਡੀ ਓਪਨ ਮੁਕਾਬਲੇ ਵਿੱਚ ਸੈਦੋਕੇ ਦੀ ਟੀਮ ਜੇਤੂ

08:00 AM Apr 17, 2024 IST
ਕਬੱਡੀ ਓਪਨ ਮੁਕਾਬਲੇ ਵਿੱਚ ਸੈਦੋਕੇ ਦੀ ਟੀਮ ਜੇਤੂ
ਜੇਤੂ ਟੀਮ ਨੂੰ ਇਨਾਮ ਦਿੰਦੇ ਹੋਏ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ। -ਫੋਟੋ: ਮਰਾਹੜ
Advertisement

ਪੱਤਰ ਪ੍ਰੇਰਕ
ਭਗਤਾ ਭਾਈ, 16 ਅਪਰੈਲ
ਬਾਬਾ ਮਹਿਰ ਮਿੱਠਾ ਸਪੋਰਟਸ ਕਲੱਬ ਕਾਂਗੜ, ਗ੍ਰਾਮ ਪੰਚਾਇਤ, ਐੱਨਆਰਆਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਗਊਸ਼ਾਲਾ ਕਾਂਗੜ ਦੇ ਮੁੱਖ ਸੇਵਾਦਾਰ ਸੰਤ ਸੁਰਜੀਤ ਸਿੰਘ ਨੇ ਕੀਤਾ ਜਦਕਿ ਟੀਮਾਂ ਨਾਲ ਮਿਲਣੀ ਦੀ ਰਸਮ ਡਾ. ਸਵਰਨਜੀਤ ਸਿੰਘ ਕਾਂਗੜ, ਗੁਰਪ੍ਰਤਾਪ ਸਿੰਘ ਸਰਪੰਚ ਕਾਂਗੜ, ਗੁਰਮੇਲ ਸਿੰਘ ਪ੍ਰਧਾਨ ਬੀਕੇਯੂ (ਡਕੌਂਦਾ) ਤੇ ਛੱਜੂ ਸਿੰਘ ਸਾਬਕਾ ਪੰਚ ਨੇ ਕੀਤੀ। ਇਸ ਦੌਰਾਨ ਇਨਾਮਾਂ ਦੀ ਵੰਡ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕੀਤੀ। ਸ੍ਰੀ ਕਾਂਗੜ ਨੇ ਟੂਰਨਾਮੈਂਟ ਕਮੇਟੀ ਨੂੰ ਆਪਣੇ ਵੱਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਦਿੱਤੀ। ਪ੍ਰਬੰਧਕ ਗੁਰਵਿੰਦਰ ਕਾਂਗੜ ਅਤੇ ਯੂਥ ਆਗੂ ਗੋਰਾ ਕਾਂਗੜ ਨੇ ਦੱਸਿਆ ਕਿ ਕਬੱਡੀ 35 ਕਿਲੋਗ੍ਰਾਮ ਵਿੱਚ ਪਿੰਡ ਭੂੰਦੜ ਨੇ ਪਹਿਲਾ ਤੇ ਕੰਦੂਖੇੜਾ ਨੇ ਦੂਜਾ, ਕਬੱਡੀ 52 ਕਿਲੋਗ੍ਰਾਮ ਵਿੱਚ ਰੌਂਤਾ ਨੇ ਪਹਿਲਾ, ਡੋਡ ਨੇ ਦੂਜਾ, ਕਬੱਡੀ 60 ਕਿਲੋਗ੍ਰਾਮ ਵਿੱਚ ਕਾਂਗੜ ਨੇ ਪਹਿਲਾਂ ਤੇ ਚੜਿੱਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਓਪਨ ਦੇ ਮੁਕਾਬਲੇ ਵਿਚ ਪਿੰਡ ਸੈਦੋਕੇ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਕੇ 61 ਹਜ਼ਾਰ ਦਾ ਇਨਾਮ ਜਿੱਤਿਆ ਜਦਕਿ ਦੂਜਾ ਸਥਾਨ ਹਿੰਮਤਪੁਰਾ ਦੀ ਟੀਮ ਨੇ ਪ੍ਰਾਪਤ ਕੀਤਾ। ਟੂਰਨਾਮੈਂਟ ਦੌਰਾਨ ‘ਸਰਵੋਤਮ ਰੇਡਰ’ ਲਾਡੀ ਜੱਸੋਵਾਲ ਅਤੇ ‘ਸਰਵੋਤਮ ਜਾਫੀ’ ਕੋਫੀ ਅਤੇ ਬਲਜੀਤ ਸੈਦੋਕੇ ਚੁਣੇ ਗਏ।

Advertisement

Advertisement
Author Image

sukhwinder singh

View all posts

Advertisement
Advertisement
×