For the best experience, open
https://m.punjabitribuneonline.com
on your mobile browser.
Advertisement

ਸਾਈਬਾਬਾ ਵੱਲੋਂ ਨੌਕਰੀ ’ਤੇ ਬਹਾਲੀ ਤੇ ਮੁਆਵਜ਼ੇ ਦੀ ਮੰਗ

07:53 AM Mar 09, 2024 IST
ਸਾਈਬਾਬਾ ਵੱਲੋਂ ਨੌਕਰੀ ’ਤੇ ਬਹਾਲੀ ਤੇ ਮੁਆਵਜ਼ੇ ਦੀ ਮੰਗ
Advertisement

ਨਵੀਂ ਦਿੱਲੀ, 8 ਮਾਰਚ
ਹਾਈ ਕੋਰਟ ਵੱਲੋਂ ਮਾਓਵਾਦੀ ਲਿੰਕ ਕੇਸ ’ਚੋਂ ਬੰਬੇ ਬਰੀ ਕੀਤੇ ਗਏ ਦਿੱਲੀ ਯੂਨੀਵਰਸਿਟੀ (ਡੀਯੂ) ਦੇ ਸਾਬਕਾ ਪ੍ਰੋਫੈਸਰ ਜੀ.ਐੱਨ. ਸਾਈਬਾਬਾ ਨੇ ਮੰਗ ਕੀਤੀ ਕਿ ਯੂਨੀਵਰਸਿਟੀ ਉਨ੍ਹਾਂ ਨੂੰ ਨੌਕਰੀ ’ਤੇ ਬਹਾਲ ਕਰੇ ਅਤੇ ਸਰਵਿਸ ਦੇ ਬਰਬਾਦ ਹੋਏ ਸਾਲਾਂ ਲਈ ਮੁਆਵਜ਼ਾ ਦਿੱਤਾ ਜਾਵੇ। ਡਾ. ਜੀ.ਐੱਨ. ਸਾਈਬਾਬਾ ਦੀ ਰੱਖਿਆ ਤੇ ਰਿਹਾਈ ਸਬੰਧੀ ਕਮੇਟੀ ਨੇ ਉਨ੍ਹਾਂ ਸਣੇ ਸਾਰੇ ਛੇ ਜਣਿਆਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਜਿਨ੍ਹਾਂ ਨੂੰ ਅਦਾਲਤ ਦੇ ਫ਼ੈਸਲੇ ਮਗਰੋਂ ਨਾਗਪੁਰ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਹੈ। ਅਦਾਲਤ ਨੇ ਆਪਣੇ ਫ਼ੈਸਲੇ ’ਚ ਕਿਹਾ ਸੀ ਕਿ ਸਰਕਾਰੀ ਧਿਰ ਉਨ੍ਹਾਂ ਖ਼ਿਲਾਫ਼ ਦੋਸ਼ ਸਾਬਤ ਕਰਨ ’ਚ ਅਸਫਲ ਰਹੀ ਹੈ। ਇੱਥੇ ਪ੍ਰੈੱਸ ਕਾਨਫਰੰਸ ’ਚ ਸਾਈਬਾਬਾ (58) ਨੇ ਕਿਹਾ ਕਿ ਉਹ ਪੜ੍ਹਾਏ ਬਿਨਾਂ ਨਹੀਂ ਰਹਿ ਸਕਦਾ ਅਤੇ ਪ੍ਰੋਫੈਸਰ ਵਜੋਂ ਆਪਣੀ ਨੌਕਰੀ ਵਾਪਸ ਚਾਹੁੰਦਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×