ਸਾਹਿਤ ਵਿਗਿਆਨ ਕੇਂਦਰ ਨੇ ਸਾਵਣ ਕਵੀ ਦਰਬਾਰ ਕਰਵਾਇਆ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 29 ਜੁਲਾਈ
ਸਾਹਿਤ ਵਿਗਿਆਨ ਕੇਂਦਰ ਵੱਲੋਂ ਖਾਲਸਾ ਕਾਲਜ ਵਿੱਚ ਮਾਸਿਕ ਇਕੱਤਰਤਾ ਮੌਕੇ ਸਾਵਣ ਕਵੀ ਦਰਬਾਰ ਕਰਾਇਆ ਗਿਆ। ਸਮਾਰੋਹ ਦੀ ਪ੍ਰਧਾਨਗੀ ਪ੍ਰੇਮ ਵਿੱਜ ਨੇ ਕੀਤੀ ਅਤੇ ਮੱਖ ਮਹਿਮਾਨ ਵਜੋਂ ਉੱਘੇ ਗ਼ਜ਼ਲਗੋ ਸ਼ਿਰੀ ਰਾਮ ਅਰਸ਼ ਅਤੇ ਵਿਸ਼ੇਸ਼ ਮਹਿਮਾਨ ਵਜੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਸ਼ੁਭਾਸ਼ ਭਾਸਕਰ ਤੇ ਪਰਵਾਸੀ ਲੇਖਕ ਜਸਪਾਲ ਸਿੰਘ ਦੇਸੂਵੀ ਨੇ ਸ਼ਮੂਲੀਅਤ ਕੀਤੀ।
ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕੇਂਦਰ ਦੇ ਸੁਹਿਰਦ ਮੈਂਬਰ ਸਵਰਗੀ ਅਮਰਜੀਤ ਸਿੰਘ ਖੁਰਲ ਨੂੰ ਯਾਦ ਕੀਤਾ। ਉਨ੍ਹਾਂ ਸਾਵਣ ਮਹੀਨੇ ਦੀ ਬਹੁੱਪਖੀ ਮਹਤੱਤਾ ਤੋਂ ਵੀ ਜਾਣ ਕਰਾਇਆ। ਇਸ ਮੌਕੇ ਨੀਲਮ ਰਾਣਾ, ਤਰਸੇਮ ਰਾਜ, ਮਲਕੀਤ ਨਾਗਰਾ, ਲਾਭ ਸਿੰਘ ਲਹਿਲੀ, ਸੁਰਜੀਤ ਕੌਰ ਬੈਂਸ, ਪਿਆਰਾ ਸਿੰਘ ਰਾਹੀ, ਦਰਸ਼ਨ ਤਿਊਣਾ, ਮੰਦਰ ਸਿੰਘ ਗਿੱਲ, ਰਤਨ ਬਾਬਕਵਾਲਾ, ਬਾਬੂ ਰਾਮ ਦੀਵਾਨਾ, ਸੁਰਿੰਦਰ ਕੁਮਾਰ ਨੇ ਸਾਵਣ ਬਾਰੇ ਗੀਤ ਪੇਸ਼ ਕੀਤੇ। ਰਾਜਵਿੰਦਰ ਸਿੰਘ ਗੱਡੂ, ਦਰਸ਼ਨ ਸਿੱਧੂ, ਪਾਲ ਅਜਨਬੀ, ਪਰਲਾਦ ਸਿੰਘ, ਚਰਨਜੀਤ ਬਾਠ, ਡਾ. ਅਵਤਾਰ ਸਿੰਘ ਪਤੰਗ, ਬਲਜੀਤ ਸਿੰਘ, ਹਰਜਿੰਦਰ ਕੌਰ, ਮਹੇਸ਼ ਅਤੇ ਤਿਲਕ ਰਾਜ, ਸੁਰਿੰਦਰ ਪਾਲ ਨੇ ਸਾਵਣ ਬਾਰੇ ਕਵਿਤਾਵਾਂ ਪੜ੍ਹੀਆਂ। ਸੁਰਜੀਤ ਸਿੰਘ ਧੀਰ, ਜਗਤਾਰ ਜੋਗ, ਸ਼ਰਨਜੀਤ ਸਿੰਘ ਨਈਅਰ, ਰਮਨਦੀਪ ਕੌਰ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਗੀਤਾਂ ਤੇ ਗ਼ਜ਼ਲਾਂ ਰਾਹੀਂ ਯਾਦ ਕੀਤਾ।
ਇਸ ਮੌਕੇ ਰਵਿੰਦਰ ਚੱਠਾ, ਹਰਮਿੰਦਰ ਕਾਲੜਾ, ਸੁਰਿੰਦਰ ਗਿੱਲ, ਗੁਰਦਾਸ ਸਿੰਘ ਦਾਸ, ਹੈਪੀ ਸੇਖੋਂ, ਸ਼ਾਇਰ ਭੱਟੀ, ਸਿਮਰਜੀਤ ਗਰੇਵਾਲ ਅਤੇ ਦਵਿੰਦਰ ਕੌਰ ਢਿੱਲੋਂ, ਹਰਜੀਤ ਸਿੰਘ, ਪਰਤਾਪ ਪਾਰਸ ਗੁਰਦਾਸਪੁਰੀ ਨੇ ਸਮਾਜਿਕ ਗੀਤ ਅਤੇ ਕਵਿਤਾਵਾਂ ਸੁਣਾਈਆਂ। ਸ੍ਰੀ ਦੇਸੂਵੀ, ਸ੍ਰੀ ਭਾਸਕਰ, ਸ੍ਰੀ ਪ੍ਰੇਮ ਵਿੱਜ ਤੇ ਸ੍ਰੀ ਅਰਸ਼ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਗਿਆ।