For the best experience, open
https://m.punjabitribuneonline.com
on your mobile browser.
Advertisement

ਸਾਹਿਤ ਸਭਾ ਬਰਨਾਲਾ ਵੱਲੋਂ ‘ਮਿੰਦਰ ਪਾਲ ਭੱਠਲ : ਕਾਵਿ ਚਿੰਤਨ’ ਰਿਲੀਜ਼

08:47 AM Aug 25, 2024 IST
ਸਾਹਿਤ ਸਭਾ ਬਰਨਾਲਾ ਵੱਲੋਂ ‘ਮਿੰਦਰ ਪਾਲ ਭੱਠਲ   ਕਾਵਿ ਚਿੰਤਨ’ ਰਿਲੀਜ਼
ਬਰਨਾਲਾ ਵਿੱਚ ਡਾ. ਹਰਿਭਗਵਾਨ ਦੀ ਪੁਸਤਕ ਰਿਲੀਜ਼ ਕਰਦੇ ਹੋਏ ਲੇਖਕ ਤੇ ਪਤਵੰਤੇ।-ਫੋਟੋ: ਬੱਲੀ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 24 ਅਗਸਤ
ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਸਰਕਾਰੀ ਸਕੂਲ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਡਾ. ਹਰਿਭਗਵਾਨ ਵੱਲੋਂ ਸੰਪਾਦਿਤ ਪੁਸਤਕ ‘ਮਿੰਦਰਪਾਲ ਭੱਠਲ : ਕਾਵਿ ਚਿੰਤਨ’ ਦਾ ਲੋਕ ਅਰਪਣ ਕੀਤਾ ਗਿਆ।
ਸਮਾਗਮ ਵਿਚ ਕਵੀ ਮਿੰਦਰ ਪਾਲ ਭੱਠਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੁਸਤਕ ਬਾਰੇ ਜਾਣਕਾਰੀ ਹਰਦੀਪ ਕੁਮਾਰ ਨੇ ਦਿੱਤੀ। ਤੇਜਾ ਸਿੰਘ ਤਿਲਕ ਨੇ ਦੱਸਿਆ ਕਿ ਮਿੰਦਰ ਪਾਲ ਭੱਠਲ ਦੀ ਕਵਿਤਾ ਜਿੱਥੇ ਲੋਕ ਪੱਖੀ ਹਿਤਾਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ , ਓਥੇ ਕਵੀ ਕੋਲ ਆਪਣੀ ਗੱਲ ਕਹਿਣ ਦੀ ਦਲੇਰੀ ਵੀ ਹੈ। ਡਾ. ਸੰਪੂਰਨ ਸਿੰਘ ਟੱਲੇਵਾਲ, ਡਾ. ਹਰਿਭਗਵਾਨ ਨੇ ਵੀ ਇਸ ਮੌਕੇ ਵਿਚਾਰ ਪੇਸ਼ ਕੀਤੇ। ਮਹਿੰਦਰ ਪਾਲ ਭੱਠਲ ਨੇ ਪੁਸਤਕ ਬਾਰੇ ਗੱਲ ਕਰਦਿਆਂ ਇਸ ਵਿੱਚ ਸ਼ਾਮਲ ਵੱਖ-ਵੱਖ ਵਿਦਵਾਨਾਂ ਦਾ ਅਤੇ ਸੰਪਾਦਕ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ। ਇਸ ਮੌਕੇ ਤੇਜਾ ਸਿੰਘ ਤਿਲਕ, ਅੰਤਰਜੀਤ ਭੱਠਲ , ਮਿੱਠੂ ਪਾਠਕ , ਗੁਰਪਾਲ ਬਿਲਾਵਲ , ਡਾ. ਸੋਹਣ ਸਿੰਘ , ਪਾਲ ਸਿੰਘ , ਜਗਤਾਰ ਜਜੀਰਾ , ਡਾ. ਰਾਮਪਾਲ ਹਾਜ਼ਰ ਸਨ ।

ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਸਮਾਗਮ

ਪਰਚਾ ਰਿਲੀਜ਼ ਕਰਦੇ ਹੋਏ ਲੇਖਕ।-ਫੋਟੋ: ਲਖਵੀਰ ਚੀਮਾ

ਟੱਲੇਵਾਲ: ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿੱਚ ਸਮਾਂਤਰ ਨਜ਼ਰੀਆ ਪਰਚੇ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪਰਚੇ ਸਬੰਧੀ ਗੋਸ਼ਟੀ ਵੀ ਕਰਵਾਈ ਗਈ। ਸਭਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਨੇ ਪਰਚੇ ਵਿਚ ਪ੍ਰਕਾਸ਼ਿਤ ਰਚਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਪਰਚੇ ਰਾਹੀਂ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਆਪਣੇ ਮਿੱਤਰ ਮਰਹੂਮ ਸੁਰਜੀਤ ਪਾਤਰ ਨੂੰ ਚੇਤੇ ਕੀਤਾ। ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਇਸ ਪਰਚੇ ਵੱਲੋਂ ਨਵੇਂ ਕਾਲਮ ਸ਼ੁਰੂ ਕਰਨੇ ਬਹੁਤ ਵਧੀਆ ਕਾਰਜ ਹੈ। ਬੂਟਾ ਸਿੰਘ ਚੌਹਾਨ ਅਤੇ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਸ ਪਰਚੇ ਵੱਲੋਂ ਸਥਾਪਤ ਲੇਖਕਾਂ ਦੇ ਨਾਲ ਨਾਲ ਨਵੇਂ ਲੇਖਕਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨਾ ਵਧੀਆ ਨੀਤੀ ਹੈ। ਇਸ ਮੌਕੇ ਡਾ. ਹਰਿਭਗਵਾਨ, ਪ੍ਰੋ. ਚਤਿੰਦਰ ਸਿੰਘ ਰੁਪਾਲ ਨੇ ਰਚਨਾਵਾਂ ਪੇਸ਼ ਕੀਤੀਆਂ। -ਪੱੱਤਰ ਪ੍ਰੇਰਕ

Advertisement

Advertisement
Author Image

Advertisement
×