For the best experience, open
https://m.punjabitribuneonline.com
on your mobile browser.
Advertisement

ਸਹਿਜਪ੍ਰੀਤ ਨੂੰ ਐੱਨਡੀਏ ਦੀ ਪ੍ਰੀਖਿਆ ’ਚੋਂ 7ਵਾਂ ਸਥਾਨ

08:41 AM Apr 05, 2024 IST
ਸਹਿਜਪ੍ਰੀਤ ਨੂੰ ਐੱਨਡੀਏ ਦੀ ਪ੍ਰੀਖਿਆ ’ਚੋਂ 7ਵਾਂ ਸਥਾਨ
Advertisement

ਤਰਨ ਤਾਰਨ: ਕਾਰ ਸੇਵਾ ਸੰਪਰਦਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਦੀ ਅਗਵਾਈ ਵਿੱਚ ਹੇਠ ਚੱਲਦੀ ਨਿਸ਼ਾਨ-ਏ-ਸਿੱਖੀ, ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ ਦੇ ਐਨਡੀਏ ਵਿੰਗ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੇ ਇਸ ਸਾਲ ਐੱਨਡੀਏ ਦੀ ਲਿਖਤੀ ਪ੍ਰੀਖਿਆ ਪਾਸ ਕਰਨ ਉਪਰੰਤ ਐੱਸਐੱਸਬੀ ਦੀ ਇੰਟਰਵਿਊ ’ਚੋਂ ਪੂਰੇ ਭਾਰਤ ਵਿੱਚੋਂ ਸੱਤਵਾਂ ਸਥਾਨ ਪ੍ਰਾਪਤ ਕੀਤਾ ਹੈ| ਇਸ ਦੇ ਨਾਲ ਹੀ ਸੰਸਥਾ ਤੋਂ ਸਿਖਲਾਈ ਲੈਣ ਵਾਲੇ ਧਰਵਿੰਦਰ ਸਿੰਘ ਨੇ ਦੇਸ਼ ਭਰ ਵਿਚੋਂ 148ਵਾਂ, ਸਿਦਕਪ੍ਰੀਤ ਸਿੰਘ ਨੇ 381ਵਾਂ ਅਤੇ ਬਲਰੂਪ ਸਿੰਘ ਨੇ 458ਵਾਂ ਸਥਾਨ ਹਾਸਲ ਕੀਤਾ| ਸੰਸਥਾ ਦੇ ਐਨਡੀਏ ਵਿੰਗ ਦੇ ਨਿਰਦੇਸ਼ਕ ਮੇਜਰ ਜਨਰਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਹਿਜਪ੍ਰੀਤ ਸਿੰਘ ਨੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×