ਨਿਊਜ਼ੀਲੈਂਡ ਵਿੱਚ ਵਕੀਲ ਬਣਿਆ ਸਾਗਰ ਬੱਤਾ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 4 ਜਨਵਰੀ
ਆਜ਼ਾਦੀ ਘੁਲਾਟੀਏ ਮਰਹੂਮ ਬਲਦੇਵ ਸਹਾਹੇ ਦੇ ਪੋਤਰੇ ਸਾਗਰ ਬੱਤਾ ਨੇ ਨਿਊਜ਼ੀਲੈਂਡ ਵਿੱਚ ਵਕੀਲ ਬਣਨ ਦਾ ਨਾਮਣਾ ਖੱਟਿਆ ਹੈ। ਪਰਵੀਨ ਕੁਮਾਰ ਸੰਤ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੁੱਝ ਸਾਲ ਪਹਿਲਾਂ ਨਿਊਜ਼ੀਲੈਂਡ ਪੜ੍ਹਾਈ ਕਰਨ ਗਿਆ ਸੀ। ਉਸ ਨੇ ਉੱਥੇ ਉਚੇਰੀ ਸਿੱਖਿਆ ਪ੍ਰਾਪਤ ਕਰਨਾ ਜਾਰੀ ਰੱਖਿਆ ਅਤੇ ਵਕੀਲ ਬਣਨ ਵਿੱਚ ਸਫ਼ਲ ਹੋ ਗਿਆ। ਸਾਗਰ ਬੱਤਾ 2009 ਵਿੱਚ ਨਿਊਜ਼ੀਲੈਂਡ ਗਿਆ ਸੀ। ਉਸ ਨੇ ਉੱਥੇ ਪੜ੍ਹਾਈ ਮਗਰੋਂ ਕਾਊਂਟਡਾਊਨ ਸੁਪਰ ਮਾਰਕੀਟ ਵਿੱਚ ਇੱਕ ਮੈਨੇਜਰ ਵਜੋਂ ਕੰਮ ਵੀ ਕੀਤਾ ।ਇਸ ਤੋਂ ਇਲਾਵਾ ਉਸ ਨੇ 2022 ਵਿੱਚ ਵਾਈਕਾਟੋ ਯੂਨੀਵਰਸਿਟੀ ਵਿੱਚ ਬੈਚਲਰ ਆਫ ਲਾਅ ਦੀ ਡਿਗਰੀ ਪੂਰੀ ਕੀਤੀ। ਉਸ ਨੇ ਕਾਨੂੰਨ ਵਿੱਚ ਆਪਣਾ ਅਧਿਐਨ ਜਾਰੀ ਰੱਖਿਆ ਅਤੇ 2023 ਵਿੱਚ ਇੱਕ ਮਾਸਟਰ ਆਫ ਲਾਅਜ਼ (ਆਨਰਜ਼) ਨੂੰ ਪੂਰਾ ਕੀਤਾ। ਸਾਗਰ ਬੱਤਾ ਨਿਊਜ਼ੀਲੈਂਡ ਵਿੱਚ ਬੈਰਿਸਟਰ ਵਜੋਂ ਕੰਮ ਕਰ ਰਿਹਾ ਹੈ। ਇਸ ਸਬੰਧੀ ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਮਾਂਗਟ, ਸੂਬਾ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਸੰਗਤ ਸਿੰਘ ਭਾਮੀਆਂ, ਬਾਈ ਪਰਮਿੰਦਰ ਸਿੰਘ ਸੇਖੋਂ ਨੇ ਉਸ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।