For the best experience, open
https://m.punjabitribuneonline.com
on your mobile browser.
Advertisement

ਸਾਫੂਵਾਲਾ ਵਾਸੀਆਂ ਨੇ ਬਦਲੀ ਪਿੰਡ ਦੀ ਨੁਹਾਰ

10:40 AM Sep 13, 2023 IST
ਸਾਫੂਵਾਲਾ ਵਾਸੀਆਂ ਨੇ ਬਦਲੀ ਪਿੰਡ ਦੀ ਨੁਹਾਰ
ਪਾਰਕ ਵਿਚ ਲੱਗੇ ਫੁਹਾਰੇ ਨੂੰ ਦੇਖਦੇ ਹੋਏ ਸੰਸਦ ਮੈਂਬਰ ਮੁਹੰਮਦ ਸਦੀਕ ਤੇ ਹੋਰ।
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 12 ਸਤੰਬਰ
ਇੱਥੋਂ ਨੇੜਲਾ ਪਿੰਡ ਸਾਫੂਵਾਲਾ ਹੋਰਨਾਂ ਪਿੰਡਾਂ ਲਈ ਮਿਸਾਲ ਪੇਸ਼ ਕਰ ਰਿਹਾ ਹੈ। ਇਸ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਪਰਵਾਸੀ ਪੰਜਾਬੀਆਂ ਦੀ ਚੰਗੀ ਸੂਝ-ਬੂਝ ਨਾਲ ਪਿੰਡ ਦੇ 8 ਏਕੜ ਵਿੱਚ ਫੈਲੇ ਛੱਪੜ ਉੱਤੇ ਕਰੋੜਾਂ ਰੁਪਏ ਖ਼ਰਚ ਕਰ ਕੇ ਨੁਹਾਰ ਹੀ ਬਦਲ ਦਿੱਤੀ ਗਈ ਹੈ। ਅੱਜ ਇਸ ਇੱਥੇ ਉਸਾਰੀ ਪਾਰਕ ਦਾ ਉਦਘਾਟਨ ਫ਼ਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਤੇ ਹੋਰ ਪਤਵੰਤਿਆਂ ਨੇ ਕੀਤਾ। ਇਸ ਪਾਰਕ ਲਈ ਮਾਲੀ ਮਦਦ ਦੇਣ ਵਾਲੇ 18 ਪਰਵਾਸੀ ਪੰਜਾਬੀਆਂ ਦੇ ਨਾਵਾਂ ਵਾਲਾ ਪੱਥਰ ਲਗਾਇਆ ਗਿਆ ਹੈ।
ਪਿੰਡ ਦੇ ਛੱਪੜ ’ਤੇ ਸੀਚੇਵਾਲ ਮਾਡਲ ਤਹਿਤ ਵਾਟਰ ਹਾਰਵੈਸਟਿੰਗ ਸਿਸਟਮ ਲਗਾਇਆ ਗਿਆ ਹੈ। ਇਹ ਪਾਣੀ ਸਾਫ਼ ਕਰ ਕੇ ਖੇਤਾਂ ਤੱਕ ਪੁੱਜਦਾ ਕੀਤਾ ਗਿਆ ਹੈ। ਪਿੰਡ ਵਾਲਿਆਂ ਮੁਤਾਬਕ ਗੰਦਗੀ ਨਾਲ ਭਰੇ ਦੀ ਥਾਂ ਹੁਣ ਸੁੰਦਰ ਫ਼ੁਹਾਰਾ ਅਤੇ ਕਿਸ਼ਤੀ ਵਾਲੀ ਝੀਲ ਦਾ ਨਜ਼ਾਰਾ ਵੀ ਮਿਲੇਗਾ। ਨੌਜਵਾਨਾਂ ਅਤੇ ਬੱਚਿਆਂ ਲਈ ਖੇਡ ਮੈਦਾਨ ਅਤੇ ਆਮ ਲੋਕਾਂ ਲਈ ਸੈਰਗਾਹ ਬਣਾਏ ਗਏ ਹਨ। ਨੌਜਵਾਨਾਂ ਲਈ ਓਪਨ ਜਿਮ ਵੀ ਤਿਆਰ ਕੀਤਾ ਗਿਆ ਹੈ।
ਪਿੰਡ ਦੇ ਸਰਪੰਚ ਲਖਵੰਤ ਸਿੰਘ ਨੇ ਕਿਹਾ ਕਿ ਭਾਵੇਂ ਇਸ ਪਿੰਡ ਦੇ ਵਿਦੇਸ਼ਾਂ ਵਿੱਚ ਵੱਸਦੇ ਲੋਕ ਆਪਣੇ ਪਿੰਡ ਦੀ ਮਿੱਟੀ ਨਾਲ ਪਿਆਰ ਕਰਦੇ ਹਨ। ਇਸ ਦੇ ਨਾਲ ਹੀ ਸਮੇਂ-ਸਮੇਂ ’ਤੇ ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ ਉਨ੍ਹਾਂ ਨੂੰ ਸਰਕਾਰ ਵੱਲੋ ਗਰਾਂਟ ਵੀ ਮਿਲੀ ਪਰ ‘ਆਪ’ ਸਰਕਾਰ ਵੱਲੋਂ ਅਜੇ ਤਕ ਕੋਈ ਗਰਾਂਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣਾ ਜ਼ਰੂਰੀ ਹੈ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਛੱਪੜ ਦੀ ਗੰਦਗੀ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਸੀ। ਪਿੰਡ ਵਿੱਚ ਬੱਚਿਆਂ ਦੇ ਖੇਡਣ ਲਈ ਵੀ ਕੋਈ ਥਾਂ ਨਹੀਂ ਸੀ। ਇਹ ਪਾਰਕ ਪਿੰਡ ਵਾਸੀਆਂ ਦੀਆਂ ਵੱਖ ਵੱਖ ਲੋੜਾਂ ਪੂਰੀਆਂ ਕਰੇਗਾ।
ਇਸ ਮੌਕੇ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੱਚਰ ਸੂਦ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਐੱਸਜੀਪੀਸੀ ਮੈਂਬਰ ਤਰਸੇਮ ਸਿੰਘ ਰੱਤੀਆਂ, ਅਕਾਲੀ ਆਗੂ ਸੁਖਵਿੰਦਰ ਬਰਾੜ, ਰਾਜਵੰਤ ਸਿੰਘ ਮਾਹਲਾ ਤੇ ਇਲਾਕੇ ਦੇ ਪੰਚ, ਸਰਪੰਚ ਤੇ ਪਿੰਡ ਵਾਸੀ ਮੌਜੂਦ ਸਨ।

Advertisement

Advertisement
Advertisement
Author Image

Advertisement